ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਦੀ ਬਾਬਾ ਬਕਾਲਾ ਸਾਹਿਬ ਕੋਰਟ ਤੋਂ ਗੁਰਦਾਸਪੁਰ ਭੇਜਿਆ ਗਿਆ। ਜੱਗੂ ਨੂੰ ਵੀਰਵਾਰ ਸ਼ਾਮ ਨੂੰ ਗੁਰਦਾਸਪੁਰ ਦੀ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ। ਡੀਐੱਸਪੀ ਗੁਰਦਾਸਪੁਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜੱਗੂ ਨੂੰ 307 ਐੱਨਡੀਪੀਐੱਸ ਅਤੇ ਆਰਮਸ ਐਕਟ ਤਹਿਤ ਰਿਮਾਂਡ ‘ਤੇ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੱਗੂ ਨੂੰ ਵੀ ਲਾਰੈਂਸ ਦੀ ਤਰ੍ਹਾਂ ਮੂਸੇਵਾਲਾ ਕਤਲਕਾਂਡ ਵਿਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆਸੀ ਜਿਥੋਂ ਜੱਗੂ ਨੂੰ ਪਹਿਲਾਂ ਮਾਨਸਾ ਪੁਲਿਸ ਨੇ ਫਿਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਿਮਾਂਡ ‘ਤੇ ਲਿਆ। ਵੀਰਵਾਰ ਦੁਪਹਿਰ ਨੂੰ ਜੱਗੂ ਨੂੰ ਬਾਬਾ ਬਕਾਲਾ ਸਾਹਿਬ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਗੁਰਦਾਸਪੁਰ ਪੁਲਿਸ ਨੂੰ ਜੱਗੂ ਦਾ ਟ੍ਰਾਂਜਿਟ ਰਿਮਾਂਡ ਮਿਲਿਆ। ਇਸ ਦੇ ਬਾਅਦ ਪੁਲਿਸ ਜੱਗੂ ਨੂੰ ਗੁਰਦਾਸਪੁਰ ਲੈ ਕੇ ਪਹੁੰਚੀ ਜਿਥੇ ਕੋਰਟ ਵਿਚ ਪੇਸ਼ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਡੀਐੱਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜੱਗੂ ਨੂੰ ਗੁਰਦਾਸਪੁਰ ਦੇ ਕਲਾਨੌਰ ਥਾਣੇ ਵਿਚ ਦਰਜ ਇਕ ਮਾਮਲੇ ਵਿਚ ਰਿਮਾਂਡ ‘ਤੇ ਲਿਆ ਗਿਆ ਹੈ। ਇਹ ਮਾਮਲਾ IPC 307, NDPS ਤੇ ਆਰਮਸ ਐਕਟ ਤਹਿਤ ਦਰਜ ਕੀਤਾ ਗਿਆ ਸੀ। ਬੀਐੱਸਐੱਫ ਤੇ ਪੁਲਿਸ ਨੇ ਬਾਰਡਰ ਏਰੀਆ ਕਲਾਨੌਰ ਤੋਂ 53 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਬੀਐੱਸਐੱਫ ਨਾਲ ਮੁਕਾਬਲੇ ਵਿਚ ਕਰਾਸ ਫਾਇਰਿੰਗ ਵੀ ਹੋਈ ਸੀ।