ਬਠਿੰਡਾ ਕੇਂਦਰੀ ਜੇਲ੍ਹ ਵਿਚ ਬੰਦ ਗੈਂਗਸਟਰਾਂ ਦੀ ਭੁੱਖ ਹੜਤਾਰ 5ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਇਕ ਗੈਂਗਸਟਰ ਰਵਿੰਦਰ ਸਿੰਘ ਦੀ ਤਬੀਅਤ ਵਿਗੜ ਗਈ ਹੈ। ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਦੇ ਬਾਅਦ ਉਸ ਨੂੰ ਉਥੋਂ ਏਮਸ ਰੈਫਰ ਕੀਤਾ ਗਿਆ।
ਸਿਹਤ ਵਿਭਾਗ ਦੇ ਨਿਰਦੇਸ਼ ‘ਤੇ ਜੇਲ੍ਹ ਵਿਚ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ। ਗੈਂਗਸਟਰ ਨੂੰ ਅਚਾਨਕ ਉਲਟੀ ਹੋਣ ਲੱਗੀ ਤੇ ਦੇਖਦੇ ਹੀ ਦੇਖਦੇ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ। ਉਕਤ ਗੈਂਗਸਟਰ ਨੂੰ ਬੁਖਾਰ ਵੀ ਹੈ। ਫਿਲਹਾਲ ਡਾਕਟਰਾਂ ਦੀ ਟੀਮ ਗੈਂਗਸਟਰ ਦਾ ਇਲਾਜ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਸਕਾਲਰਸ਼ਿਪ ਜਾਰੀ ਨਾ ਹੋਣ ਕਾਰਨ ਕੋਈ ਵੀ ਸੰਸਥਾ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਦੇਣ ਤੋਂ ਨਾ ਰੋਕੇ’: ਮੰਤਰੀ ਬੈਂਸ
ਜ਼ਿਕਰਯੋਗ ਹੈ ਕਿ ਜੇਲ੍ਹ ਵਿਚ ਕੁੱਲ 57 ਗੈਂਗਸਟਰ ਬੰਦ ਹਨ। ਇਨ੍ਹਾਂ ਵਿਚੋਂ 47 ਭੁੱਖ ਹੜਤਾਲ ‘ਤੇ ਹਨ। ਗੈਂਗਸਟਰਾਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮਰਨ ਵਰਤ ‘ਤੇ ਬੈਠਣਗੇ। ਭੁੱਖ ਹੜਤਾਲ ਕਾਰ ਬੀਮਾਰ ਪਏ ਪੀੜਤ ਦੀ ਪਛਾਣ ਗੁਰਦਾਸਪੁਰ ਜ਼ਿਲ੍ਹੇ ਦੇ ਖਰਾਲ ਵਾਸੀ ਰਵਿੰਦਰ ਸਿੰਘ ਉਰਫ ਗਿਆਨਾ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: