ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ ਹੀ ਨੰਬਰ ਹੈ। ਫੋਬਰਸ ਰੀਅਲ ਟਾਈਮ ਬਿਲੇਨੀਅਰ ਇੰਡੈਕਸ ਮੁਤਾਬਕ ਉਨ੍ਹਾਂ ਨੇ ਇਹ ਮੁਕਾਮ ਦੂਜੇ ਸਥਾਨ ‘ਤੇ ਰਹੇ ਬਰਨਾਰਡ ਅਰਨਾਲਟ ਨੂੰ ਪਿੱਛੇ ਛੱਡ ਕੇ ਹਾਸਲ ਕੀਤਾ ਹੈ। ਦੋਵਾਂ ਵਿਚ ਦੂਜੇ ਨੰਬਰ ਲਈ ਸਖਤ ਮੁਕਾਬਲਾ ਚੱਲ ਰਿਹਾ ਸੀ।
ਬਲੂਮਰਗ ਦੇ ਅਰਬਪਤੀ ਸੂਚਕਾਂਕ ਮੁਤਾਬਕ 60 ਸਾਲ ਦੇ ਗੌਤਮ ਅਡਾਨੀ ਦੀ ਕੁੱਲ ਜਾਇਦਾਦ 155.2 ਅਰਬ ਡਾਲਰ ਹੈ। ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ ਵੀ $155.2 ਬਿਲੀਅਨ ਹੈ। ਇਸ ਦੇ ਨਾਲ ਹੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਕਾਬਜ਼ ਟੇਸਲਾ ਦੇ ਮੁਖੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ ਦੀ ਕੁੱਲ ਜਾਇਦਾਦ 273.5 ਬਿਲੀਅਨ ਡਾਲਰ ਹੈ, ਜਦਕਿ ਐਮਾਜ਼ਾਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਦੀ ਕੁੱਲ ਜਾਇਦਾਦ 149.7 ਬਿਲੀਅਨ ਡਾਲਰ ਹੈ।
2022 ਵਿੱਚ ਅਡਾਨੀ ਸਮੂਹ ਦੀ ਕੁੱਲ ਜਾਇਦਾਦ ਵਿੱਚ ਲਗਾਤਾਰ ਵਾਧਾ ਹੋਇਆ ਹੈ। ਗੌਤਮ ਅਡਾਨੀ ਅਤੇ ਏਲਨ ਮਸਕ ਦੁਨੀਆ ਦੇ ਟੌਪ-10 ਅਮੀਰਾਂ ਦੀ ਸੂਚੀ ਵਿਚ ਇਕੱਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਦੀ ਦੌਲਤ ਵਿਚ ਪਿਛਲੇ 24 ਘੰਟਿਆਂ ਦੌਰਾਨ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਅਡਾਨੀ ਦੀ ਕੁੱਲ ਜਾਇਦਾਦ ਵਿੱਚ 4.9 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਸਾਲ ਜਨਵਰੀ ਤੋਂ ਹੁਣ ਤੱਕ ਅਡਾਨੀ ਦੀ ਸੰਪਤੀ 60.9 ਬਿਲੀਅਨ ਡਾਲਰ ਤੋਂ ਵਧ ਗਈ ਹੈ।
ਇਹ ਵੀ ਪੜ੍ਹੋ : CM ਮਾਨ ਨੇ ਬਰਲਿਨ ‘ਚ ਵਰਬੀਓ ਗਰੁੱਪ ਦੇ CEO ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਨਿਵੇਸ਼ ਕਰਨ ਦਾ ਦਿੱਤਾ ਸੱਦਾ
ਗੌਤਮ ਅਡਾਨੀ ਨੇ ਪਿਛਲੇ ਮਹੀਨੇ ਮਾਈਕ੍ਰੋਸਾਫਟ ਦੇ ਮੁਖੀ ਬਿਲ ਗੇਟਸ ਨੂੰ ਪਛਾੜ ਦਿੱਤਾ ਸੀ। ਬਿਲ ਗੇਟਸ ਦੀ ਕੁੱਲ ਜਾਇਦਾਦ 117 ਬਿਲੀਅਨ ਡਾਲਰ ਤੱਕ ਘੱਟ ਗਈ ਹੈ। ਇਹ ਕਮੀ ਉਨ੍ਹਾਂ ਦੇ ਵੱਡੇ ਦਾਨ ਕਾਰਨ ਆਈ ਹੈ। ਅਡਾਨੀ ਦੀ ਕੁੱਲ ਜਾਇਦਾਦ ਇਸ ਸਾਲ 60 ਅਰਬ ਡਾਲਰ ਵਧੀ ਹੈ। ਇਹ ਦੇਸ਼ ਦੇ ਬਾਕੀ ਅਮੀਰਾਂ ਨਾਲੋਂ ਪੰਜ ਗੁਣਾ ਵੱਧ ਹੈ। ਇਸੇ ਸਾਲ ਫਰਵਰੀ ਵਿਚ ਗੌਤਮ ਅਡਾਨੀ ਨੇ ਰਿਲਾਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿਤਾ ਸੀ। ਅਡਾਨੀ ਇਸ ਦੇ ਨਾਲ ਹੀ ਭਾਰਤ ਦੇ ਤੇ ਏਸ਼ੀਆ ਦੇ ਸਭ ਤੋਂ ਅਮੀਰ ਬਣ ਗਏ ਸਨ। ਅਪ੍ਰੈਲ 2022 ਵਿਚ ਅਡਾਨੀ ਦੀ ਕੁੱਲ ਜਾਇਦਾਦ ਪਹਿਲੀ ਵਾਰ 100 ਅਰਬ ਡਾਲਰ ਦੇ ਪਾਰ ਪਹੁੰਚ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: