ਅਰੀਹਾ ਸ਼ਾਹ 28 ਮਹੀਨਿਆਂ ਦੀ ਬੱਚੀ, ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਦਿੱਤਾ ਗਿਆ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਪਰ ਬੱਚੀ ਠੀਕ ਨਹੀਂ ਹੋਈ ਅਤੇ ਇਸ ਵੇਲੇ ਜਰਮਨ ਯੂਥ ਸਰਵਿਸ ਦੀ ਹਿਰਾਸਤ ਵਿਚ ਹੈ। ਇਹ ਕੇਸ ਜਰਮਨ ਦੀ ਅਦਾਲਤ ਵਿੱਚ ਚੱਲ ਰਿਹਾ ਸੀ।
ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦਿਆਂ ਬੱਚੇ ਦੀ ਕਸਟਡੀ ਮਾਪਿਆਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਬੱਚੀ ਯੂਥ ਸਰਵਿਸ ਦੀ ਕਸਟਡੀ ‘ਚ ਰਹੇਗੀ। ਇਸ ਦੌਰਾਨ ਉਸ ਦੇ ਮਾਪੇ ਬੱਚੀ ਦੀ ਕਸਟਡੀ ਲੈਣ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਧਾਰਾ ਅਤੇ ਭਾਵੇਸ਼ ਸ਼ਾਹ ਦੀ ਬੱਚੀ ਨੂੰ ਸਿੱਧੇ ਤੌਰ ‘ਤੇ ਉਨ੍ਹਾਂ ਨੂੰ ਵਾਪਸ ਕਰਨ ਜਾਂ ਘੱਟੋ-ਘੱਟ ਕਿਸੇ ਤੀਜੀ ਧਿਰ, ਇੰਡੀਅਨ ਵੈਲਫੇਅਰ ਸਰਵਿਸਿਜ਼ ਨੂੰ ਸੌਂਪਣ ਦੀ ਅਰਜ਼ੀ ਨੂੰ ਰੱਦ ਕਰਦੇ ਹੋਏ, ਅਦਾਲਤ ਨੇ ਅਰਿਹਾ ਦੀ ਕਸਟਡੀ ਜੁਗੈਂਡਮਟ (ਜਰਮਨ ਯੂਥ ਕੇਅਰ) ਨੂੰ ਸੌਂਪ ਦਿੱਤੀ ਅਤੇ ਫੈਸਲਾ ਸੁਣਾਇਆ ਕਿ ਮਾਪਿਆਂ ਨੂੰ ਬੱਚੀ ਬਾਰੇ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਜਰਮਨ ਅਧਿਕਾਰੀਆਂ ਨੂੰ ਪੱਤਰ ਵੀ ਲਿਖਿਆ ਸੀ।
3 ਜੂਨ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਅਰਿਹਾ ਨੂੰ ਭਾਰਤੀ ਨਾਗਰਿਕ ਹੋਣ ਦੇ ਨਾਤੇ ਜਲਦੀ ਤੋਂ ਜਲਦੀ ਭਾਰਤ ਭੇਜਿਆ ਜਾਵੇ, ਜੋ ਕਿ ਬੱਚੀ ਦਾ ਅਧਿਕਾਰ ਹੈ। ਇਸ ਤੋਂ ਪਹਿਲਾਂ ਭਾਜਪਾ, ਕਾਂਗਰਸ ਸਮੇਤ 19 ਪਾਰਟੀਆਂ ਦੇ 59 ਸੰਸਦ ਮੈਂਬਰਾਂ ਨੇ ਭਾਰਤ ਵਿੱਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਨੂੰ ਇੱਕ ਸਾਂਝਾ ਪੱਤਰ ਲਿਖਿਆ ਸੀ। ਮੰਗ ਕੀਤੀ ਗਈ ਕਿ ਅਰਿਹਾ ਨੂੰ ਭਾਰਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਅਦਾਲਤ ਨੇ ਜਰਮਨੀ ਦੇ ਕੇਂਦਰੀ ਯੂਥ ਭਲਾਈ ਦਫ਼ਤਰ ਨੂੰ ਬੱਚੀ ਦਾ ਆਰਜ਼ੀ ਸਰਪ੍ਰਸਤ ਕਰਾਰ ਦਿੱਤਾ ਹੈ। ਹੁਣ ਬੱਚੀ ਬਾਰੇ ਅੰਤਿਮ ਫੈਸਲਾ ਇਸ ਅਥਾਰਟੀ ਨੇ ਲੈਣਾ ਹੈ।
ਅਰਿਹਾ ਦੇ ਮਾਪੇ ਧਾਰਾ ਅਤੇ ਭਾਵੇਸ਼ ਨੇ ਅਰਿਹਾ ਦੀ ਕਸਟਡੀ ਲਈ ਕੋਰਟ ‘ਚ ਅਰਜ਼ੀ ਦਿੱਤੀ ਸੀ ਪਰ ਬਾਅਦ ‘ਚ ਵਾਪਸ ਲੈ ਲਈ। ਫਿਰ ਉਨ੍ਹਾਂ ਨੇ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਬੱਚੇ ਦੀ ਕਸਟਡੀ ਘੱਟੋ-ਘੱਟ ਭਾਰਤੀ ਭਲਾਈ ਸੇਵਾਵਾਂ ਨੂੰ ਸੌਂਪੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਦਾਲਤ ਤੋਂ ਬਚੀ ਦੀ ਮਾਤਾ-ਪਿਤਾ ਦੀ ਕਸਟਡੀ ਬਹਾਲ ਕਰਨ ਦੀ ਮੰਗ ਕੀਤੀ ਸੀ ਅਤੇ ਦੱਸਿਆ ਸੀ ਕਿ ਅਰਿਹਾ ਨੂੰ ਅਹਿਮਦਾਬਾਦ ਵਿੱਚ ਅਸ਼ੋਕ ਜੈਨ ਵੱਲੋਂ ਚਲਾਏ ਜਾ ਰਹੇ ਪਾਲਣ-ਪੋਸਣ ਘਰ ਵਿੱਚ ਰੱਖਿਆ ਜਾਵੇਗਾ। ਪਰਿਵਾਰ ਦੀ ਯੋਜਨਾ ਸੀ ਕਿ ਉਹ ਬੱਚੀ ਨੂੰ ਲੈ ਕੇ ਘਰ ਪਰਤਣਗੇ।
ਇਹ ਵੀ ਪੜ੍ਹੋ : ਨੇਪਾਲ ਭੱਜਣ ਦੀ ਫਿਰਾਕ ‘ਚ ਸੀ ‘ਡਾਕੂ ਹਸੀਨਾ’, ਸੁੱਖਣਾ ਲਾਉਣ ਗਈ ਸੀ ਉਤਰਾਖੰਡ
ਅਦਾਲਤ ਨੇ ਮੰਨਿਆ ਕਿ ਅਪ੍ਰੈਲ 2021 ‘ਚ ਨਹਾਉਂਦੇ ਸਮੇਂ ਬੱਚੀ ਦੇ ਸਿਰ ਅਤੇ ਪਿੱਠ ‘ਤੇ ਸੱਟ ਲੱਗੀ ਸੀ। ਬਾਅਦ ਵਿੱਚ ਸਤੰਬਰ ਵਿੱਚ ਲੜਕੀ ਦੇ ਗੁਪਤ ਅੰਗ ਵਿੱਚ ਸੱਟ ਦੇ ਨਿਸ਼ਾਨ ਪਾਏ ਗਏ ਸਨ। ਇਸ ਤੋਂ ਬਾਅਦ ਧਾਰਾ ਅਤੇ ਭਾਵੇਸ਼ ਉਸ ਨੂੰ ਹਸਪਤਾਲ ਲੈ ਗਏ ਪਰ ਹਸਪਤਾਲ ਨੇ ਚਾਈਲਡ ਵੈਲਫੇਅਰ ਨੂੰ ਸੂਚਿਤ ਕੀਤਾ ਅਤੇ ਫਿਰ ਉਸੇ ਚਾਈਲਡ ਕੇਅਰ ਸੈਂਟਰ ਨੇ ਬੱਚੀ ਨੂੰ ਆਪਣੀ ਕਸਟਡੀ ਵਿੱਚ ਲੈ ਲਿਆ। ਅਦਾਲਤ ਨੂੰ ਖਦਸ਼ਾ ਹੈ ਕਿ ਜੇ ਬੱਚੀ ਦੀ ਕਸਟਡੀ ਮਾਪਿਆਂ ਨੂੰ ਦਿੱਤੀ ਗਈ ਤਾਂ ਉਸ ਨੂੰ ਫਿਰ ਤੋਂ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਹੋਣ ਤੱਕ ਬੱਚੀ ਨੂੰ ਮਹੀਨੇ ਵਿੱਚ ਦੋ ਵਾਰ ਮਿਲਣ ਦੀ ਇਜਾਜ਼ਤ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: