ਬਿਹਾਰ ਦੇ ਬਗਾਹਾ ‘ਚ 6ਵੀਂ ਜਮਾਤ ‘ਚ ਪੜ੍ਹਦੀ 13 ਸਾਲਾ ਲੜਕੀ ਦਾ ਸਮੂਹਿਕ ਬਲਾਤਕਾਰ ਕਰਨ ‘ਤੋਂ ਬਾਅਦ ਕਤਲ ਕਰਨ ਦੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਹੀ ਨਹੀਂ ਦੋਸ਼ੀਆਂ ਨੇ ਸਬੂਤਾਂ ਨੂੰ ਨਸ਼ਟ ਕਰਨ ਲਈ ਲਾਸ਼ ਨੂੰ 7 ਫੁੱਟ ਲੰਬੇ ਅਤੇ 4 ਫੁੱਟ ਡੂੰਘੇ ਟੋਏ ‘ਚ ਦੱਬ ਦਿੱਤਾ। ਜਾਣਕਾਰੀ ਅਨੁਸਾਰ ਲੜਕੀ 15 ਦਸੰਬਰ ਤੋਂ ਘਰੋਂ ਲਾਪਤਾ ਸੀ।
ਤਿੰਨ ਦਿਨਾਂ ਤੋਂ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ। ਐਤਵਾਰ ਸਵੇਰੇ ਜਦੋਂ ਭਾਲ ਦੌਰਾਨ ਲੋਕ ਨਦੀ ਦੇ ਪਾਰ ਪਹੁੰਚੇ ‘ਤਾਂ ਪਰਿਵਾਰ ਅਤੇ ਪਿੰਡ ਵਾਸੀ ਹੈਰਾਨ ਰਹਿ ਗਏ। ਦਰਿਆ ਦੇ ਨੇੜੇ ਦੀ ਜ਼ਮੀਨ ‘ਤੇ ਟੋਇਆ ਪੁਟਿਆ ਹੋਇਆ ਸੀ ਅਤੇ ਬੇਰ ਦੇ ਦਰਖਤ ਦੇ ਕੰਡੇ ਉਸ ਉੱਤੇ ਵਿਛਾ ਦਿੱਤੇ ਗਏ ਸਨ। ਪਿੰਡ ਵਾਸੀਆਂ ਨੇ ਸ਼ੱਕ ਦੇ ਆਧਾਰ ‘ਤੇ ਜਦੋਂ ਜ਼ਮੀਨ ਪੁੱਟੀ ਤਾਂ ਉੱਥੇ ਲੜਕੀ ਦੀ ਲਾਸ਼ ਮਿਲੀ। ਇਸਦੇ ਨਾਲ ਹੀ ਲੜਕੀ ਦੀ ਸਕੂਲ ਦੀ ਵਰਦੀ ਵੀ ਟੋਏ ਕੋਲ ਪਈ ਹੋਈ ਸੀ। ਬੱਚੀ ਦੀਆਂ ਚੱਪਲਾਂ ਵੀ ਘਟਨਾ ਵਾਲੀ ਥਾਂ ਦੇ ਨੇੜੇ ਮਿਲੀਆਂ ਹਨ।
ਇਹ ਵੀ ਪੜ੍ਹੋ : ਮੁੰਬਈ ‘ਚ ਸ਼ਰਮਨਾਕ ਕਾਰਾ, 15 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, 8 ਲੋਕਾਂ ਨੇ ਬਣਾਇਆ ਹਵਸ ਦਾ ਸ਼ਿਕਾਰ
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ‘ਚ ਜੁੱਟ ਗਈ। ਘਟਨਾ ਪਤਖੌਲੀ ਓਪੀ ਇਲਾਕੇ ਦੇ ਇੱਕ ਪਿੰਡ ਦੀ ਹੈ। ਪੁਲਿਸ ਅਨੁਸਾਰ ਉਸ ਨਾਲ ਪਹਿਲਾਂ ਗੰਨੇ ਦੇ ਖੇਤ ਵਿੱਚ ਸਮੂਹਿਕ ਬਲਾਤਕਾਰ ਕੀਤਾ ਗਿਆ। ਬਾਅਦ ‘ਚ ਦਰਿਆ ਦੇ ਕੰਢੇ ਇੱਕ ਟੋਆ ਪੁੱਟ ਕੇ ਲਾਸ਼ ਨੂੰ ਦਫ਼ਨਾਇਆ ਗਿਆ। ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਲੋਕ ਭੜਕ ਗਏ। ਲੋਕਾਂ ਵੱਲੋਂ ਸੜਕ ‘ਤੇ ਕਾਫੀ ਹੰਗਾਮਾ ਵੀ ਕੀਤਾ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਲੜਕੀ ਦੇ ਅਗਵਾ ਹੋਣ ਦੀ ਸੂਚਨਾ ਪੁਲਿਸ ਨੂੰ 15 ਦਸੰਬਰ ਨੂੰ ਹੀ ਦਿੱਤੀ ਗਈ ਸੀ। ਪਿੰਡ ਦੇ ਇੱਕ ਨੌਜਵਾਨ ’ਤੇ ਵੀ ਦੋਸ਼ ਲਾਇਆ ਗਿਆ ਸੀ ਪਰ ਪੁਲਿਸ ਸਮੇਂ ਸਿਰ ਲੜਕੀ ਦਾ ਪਤਾ ਨਹੀਂ ਲਗਾ ਸਕੀ। ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: