ਕੁੜੀਆਂ ਕਿਸੇ ਵੀ ਮਾਮਲੇ ਵਿੱਚ ਲੜਕਿਆਂ ਤੋਂ ਘੱਟ ਨਹੀਂ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾ ਦੀ ਹਰਜੋਤ ਕੌਰ ਨੇ ਇਸ ਕਹਾਵਤ ਨੂੰ ਸਾਰਥਕ ਕਰਕੇ ਦਿਖਾਇਆ ਹੈ। 7ਵੀਂ ਜਮਾਤ ਵਿੱਚ ਪੜ੍ਹਣ ਵਾਲੀ ਹਰਜੋਤ ਆਪਣੇ ਪਿਤਾ ਨਾਲ ਖੇਤਾਂ ਵਿੱਚ ਟਰੈਕਟਰ ਚਲਾ ਕੇ ਕੰਮਮ ਕਰ ਰਹੀ ਹੈ। ਹਰਜੋਤ ਕੌਰ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਉਨ੍ਹਾਂ ਦੀ ਵੱਡੀ ਭੈਣ ਰਾਜਦੀਪ ਕੌਰ ਖੇਤਾਂ ਵਿੱਚ ਪਿਤਾ ਦੇ ਨਾਲ ਕੰਮ ਕਰਦੀ ਸੀ, ਪਰ ਹੁਣ ਉਹ ਚਲੀ ਗਈ ਹੈ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਦੇ ਨਾਲ ਕੰਮ ਵਿੱਚ ਹੱਥ ਵੰਡਾ ਰਹੀ ਹੈ।
ਹਰਜੋਤ ਕੌਰ ਨੇ ਦੱਸਿਆ ਕਿ ਉਹ 3 ਭੈਣਾਂ ਹਨ ਅਤੇ ਉਹ 7ਵੀਂ ਜਮਾਤ ਤਵਿੱਚ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਖੇਤੀ ਕਰਨ ਦਾ ਸ਼ੌਂਕ ਹੈ। ਪੜ੍ਹਾਈ ਕਰਨ ਤੋਂ ਬਾਅਦ ਉਹ ਐਗਰੀਕਲਚਰ ਆਫੀਸਰ ਬਣਨਾ ਚਾਹੁੰਦੇ ਹੈ। ਪਹਿਲਾਂ ਵੱਡੀ ਭੈਣ ਖੇਤ ਵਿੱਚ ਟਰੈਕਟਰ ਚਲਾਉਂਦੇ ਹੈ। ਭੈਣ ਨੇ ਹੀ ਉਸ ਨੂੰ ਟਰੈਕਟਰ ਚਲਾਉਣਾ ਸਿਖਾਇਆ। ਜੋ ਆਪਣੀ ਧੀ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੰਦੇ, ਉਨ੍ਹਾਂ ਆਪਣੀ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂਕਿ ਉਹ ਆਪਣੀ ਜ਼ਿੰਦਗੀ ਸੰਵਾਰ ਸਕਣ।
ਇਹ ਵੀ ਪੜ੍ਹੋ : ਬਿਨਾਂ AC ਵਾਲੀ ਫਲਾਈਟ ‘ਚ ਯਾਤਰੀਆਂ ਦੇ ਛੁੱਟੇ ਪਸੀਨੇ, ਰਾਜਾ ਵੜਿੰਗ ਨੇ ਸ਼ੇਅਰ ਕੀਤਾ ਵੀਡੀਓ
ਦੂਜੇ ਪਾਸੇ ਹਰਜੋਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀਆਂ ਸਿਰਫ 3 ਧੀਆਂ ਹਨ, ਪੁੱਤ ਨਹੀਂ, ਪਰ ਧੀਆਂ ਨੇ ਕਦੇ ਵੀ ਉਨ੍ਹਾਂ ਨੂੰ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਧੀਆਂ ‘ਤੇ ਮਾਣ ਹੈ। ਜੇ ਖੇਤਾਂ ਵਿੱਚ ਟਰੈਕਟਰ ਚਲਾਉਣਾ ਹੋਵੇ ਜਾਂ ਫਿਰ ਖੇਤਾਂ ਵਿੱਚ ਪਾਣੀ ਦੇਣਾ ਹੋਵੇ ਤਾਂ ਧੀਆਂ ਮੇਰੇ ਨਾਲ ਹੁੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: