ਸ਼ਿਮਲਾ ਦੇ ਲੋਅਰ ਸਮਰਹਿਲ ਵਿੱਚ ਇਕ ਹਾਦਸਾ ਵਾਪਰਿਆ ਹੈ। HP ਨੰਬਰ ਵਾਲੀ ਇੱਕ ਕਾਰ ਨੇ ਪਹਿਲਾਂ ‘ਤਾ ਇਕ ਲੜਕੀ ਨੂੰ ਟੱਕਰ ਮਾਰੀ। ਇਸ ‘ਤੋਂ ਬਾਦ ਬੇਕਾਬੂ ਹੋਈ ਕਾਰ ਮੋਮੋਜ਼ ਸਟਾਲ ਵਿੱਚ ਜਾ ਵੜੀ। ਇਸ ਹਾਦਸੇ ‘ਚ ਲੜਕੀ ਦੇ ਸਿਰ ਅਤੇ ਕੂਹਣੀ ‘ਤੇ ਸੱਟਾਂ ਲੱਗੀਆਂ ਹਨ। ਗ਼ਨੀਮਤ ਰਹੀ ਕਿ ਇਸ ਟੱਕਰ ਵਿੱਚ ਕਿਸੇ ਦੀ ਮੌਤ ਨਹੀਂ ਹੋਈ।
ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਕਾਰ ਵਿੱਚ 4 ਲੋਕ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਮਲਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਦਸੇ ‘ਚ ਜ਼ਖਮੀ ਲੜਕੀ ਨੂੰ ਤੁਰੰਤ ਇਲਾਜ ਲਈ IGMC ਲਿਜਾਇਆ ਗਿਆ। ਲੜਕੀ ਦੇ ਸਿਰ ਅਤੇ ਕੂਹਣੀ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ, ਅਚਾਨਕ ਹੋਈ ਇਸ ਟੱਕਰ ਕਾਰਨ ਲੜਕੀ ਘਬਰਾਹਟ ਵਿਚ ਹੈ।
ਇਹ ਵੀ ਪੜ੍ਹੋ : RBI ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ
ਇਸ ਘਟਨਾ ਸਬੰਧੀ ਸਟਾਲ ਲਗਾ ਕੇ ਮੋਮੋਜ਼ ਵੇਚ ਰਹੇ ਰਵੀ ਦਾ ਕਹਿਣਾ ਹੈ ਕਿ ਗੱਡੀ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਦੇ ਸਟਾਲ ਵਿਚ ਦਾਖਲ ਹੋ ਗਈ। ਇਸ ਕਾਰਨ ਉਸ ਦਾ ਸਟਾਲ, ਮੇਜ਼, ਕੁਰਸੀ ਅਤੇ ਖਾਣ-ਪੀਣ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ। ਵਿਅਕਤੀ ਨੇ ਦੱਸਿਆ ਕਿ ਸਟਾਲ ‘ਤੇ ਫਾਸਟ ਫੂਡ ਖਤਮ ਹੋਣ ਕਾਰਨ ਜ਼ਿਆਦਾ ਭੀੜ ਨਹੀਂ ਸੀ। ਵਿਅਕਤੀ ਅਨੁਸਾਰ ਜੇਕਰ ਇਹ ਹਾਦਸਾ 5 ਮਿੰਟ ਪਹਿਲਾਂ ਹੋ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸ਼ਿਮਲਾ ਪੁਲਿਸ ਨੇ ਹਾਦਸੇ ਦੀ CCTV ਫੁਟੇਜ ਵੀ ਕਢਵਾਈ, ਜਿਸ ਵਿੱਚ ਗੱਡੀ ਦੀ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਚਾਰਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ।