ਹੁਣ ਸਿਰਫ 2 ਘੰਟਿਆਂ ਵਿਚ ਤੁਸੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦਾ ਸਫਰ ਤੈਅ ਕਰ ਸਕਦੇ ਹੋ। ਇਸ ਗੱਲ ‘ਤੇ ਵਿਸ਼ਵਾਸ ਕਰਨਾ ਥੋੜ੍ਹਾ ਮੁਸ਼ਕਲ ਹੈ ਪਰ ਇਹ ਸੱਚ ਹੋਵੇਗਾ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ ਨੇ ਇਸ ਲਈ ਸਪੈਸ਼ਲ ਰੂਟ ਤਿਆਰ ਕੀਤਾ ਹੈ।
ਦੋਵੇਂ ਰੂਟਾਂ ਵਿਚ ਦੂਰੀ ਵਿਚ ਫਰਕ ਸਿਰਫ 20 ਕਿਲੋਮੀਟਰ ਦਾ ਹੀ ਹੋਵੇਗਾ ਪਰ ਲੋਕ ਐਕਸਪ੍ਰੈਸ ਵੇਅ ਤੋਂ ਹੋ ਕੇ ਲੰਘਣਗੇ। ਇਸ ਐਕਸਪ੍ਰੈਸ ਵੇਅ ਨਾਲ ਸਮੇਂ ਦੀ ਬਚਤ ਵੀ ਹੋਵੇਗੀ ਤੇ ਸਫਰ ਕਰਨਾ ਬਹੁਤ ਆਸਾਨ ਹੋ ਜਾਵੇਗਾ। NHAI ਨੇ ਦੱਸਿਆ ਕਿ ਸਾਈਨ ਬੋਰਡਾਂ ਰਾਹੀਂ ਹਵਾਈ ਅੱਡੇ ਤੋਂ ਟੇਕ ਆਫ ਪੁਆਇੰਟ, ਯਾਤਰੀਆਂ ਨੂੰ ਜੰਮੂ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਕਟੜਾ ਵਰਗੇ ਆਪਣੇ ਟਿਕਾਣਿਆਂ ‘ਤੇ ਪਹੁੰਚਣ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਦਵਾਰਕਾ ਐਕਸਪ੍ਰੈਸ ਵੇਅ ‘ਤੇ ਸਫ਼ਰ ਕਰਨ ਦੀ ਲੋੜ ਹੋਵੇਗੀ ਅਤੇ ਅਰਬਨ ਐਕਸਟੈਂਸ਼ਨ ਰੋਡ ਰਾਹੀਂ ਬਹਾਦਰਗੜ੍ਹ ਵਿਖੇ ਪਹਿਲਾਂ ਤੋਂ ਬਣੇ ਕੇਐਮਪੀ ਐਕਸਪ੍ਰੈਸਵੇਅ ‘ਤੇ ਪਹੁੰਚਣਾ ਹੋਵੇਗਾ।
ਇਸ ਐਕਸਪ੍ਰੈਸ ਵੇਅ ‘ਤੇ 40 ਕਿਲੋਮੀਟਰ ਦਾ ਸਫਰ ਤੈਅ ਕਰਨਾ ਹੋਵੇਗਾ ਫਿਰ ਲਗਭਗ 10 ਕਿਲੋਮੀਟਰ KMP ਐਕਸਪ੍ਰੈਸ ਵੇਅ ਨੂੰ ਕਵਰ ਕਰਨ ਦੇ ਬਾਅਦ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਲਗਭਗ 80 ਕਿਲੋਮੀਟਰ ਦਾ ਸਫਰ ਤੈਅ ਕਰਨਗੇ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫੈਸਲਾ, 6 ਰੁਪਏ ਪ੍ਰਤੀ ਕਿਲੋ ਸਸਤੀ ਹੋ ਸਕਦੀ ਹੈ ਕਣਕ
ਇਸ ਤੋਂ ਬਾਅਦ ਉਹ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾਣ ਲਈ ਟ੍ਰਾਂਸ-ਹਰਿਆਣਾ ਐਕਸਪ੍ਰੈਸ ਵੇਅ ਲਿਜਾਣਗੇ। ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ 4 ਘੰਟੇ ਵਿਚ ਪੂਰੀ ਹੋਵੇਗੀ ਤੇ ਦਿੱਲੀ ਤੋਂ ਕਟੜਾ ਤੱਕ ਦਾ ਸਫਰ ਤੈਅ ਕਰਨ ਵਿਚ ਹੁਣ 14 ਦੀ ਜਗ੍ਹਾ ਸਿਰਫ 6 ਘੰਟੇ ਲੱਗਣਗੇ। ਇਸ ਐਕਸਪ੍ਰੈਸ ਵੇਅ ਦੇ ਨਿਰਮਾਣ ਤੋਂ ਬਾਅਦ ਹਰਿਆਣਾ ਹੀ ਨਹੀਂ ਸਗੋਂ ਪੰਜਾਬ, ਰਾਜਸਥਾਨ, ਦਿੱਲੀ ਤੇ ਯੂਪੀ ਵਰਗੇ ਹੋਰਨਾਂ ਸੂਬਿਆਂ ਵਿਚ ਵੀ ਸੜਕ ਕਨੈਕਟਵਿਟੀ ਮਜ਼ਬੂਤ ਹੋਵੇਗੀ। ਇਸ ਮਹੱਤਵਪੂਰਨ ਪ੍ਰਾਜੈਕਟ ਨਾਲ ਵੱਡੇ ਸ਼ਹਿਰਾਂ ਵਿਚ ਭੀੜ ਘੱਟ ਹੋਵੇਗੀ ਤੇ ਸਫਰ ਵਿਚ ਲੱਗਣ ਵਾਲੇ ਸਮੇਂ ਦੀ ਬਚਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: