ਫਾਜ਼ਿਲਕਾ ਵਿਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿਚ ਮ੍ਰਿਤਕ ਮਹਿਲਾ ਨਾਲ ਅਜਿਹਾ ਕਾਰਨਾਮਾ ਹੋਇਆ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਪਰਿਵਾਰ ਉਸ ਨੂੰ ਵਾਪਸ ਲਿਆਇਆ ਤਾਂ ਉਸ ਦੇ ਹੱਥਾਂ ਤੇ ਕੰਨਾਂ ਵਿਚ ਪਹਿਨੇ ਸੋਨੇ ਦੇ ਗਹਿਣੇ ਗਾਇਬ ਸਨ। ਇਸ ਦੇ ਬਾਅਦ ਡਾਕਟਰ ਦੇ ਹੋਸ਼ ਉਡ ਗਏ। ਉਨ੍ਹਾਂ ਨੇ ਹਸਪਤਾਲ ਦੇ ਸਟਾਫ ਤੋਂ ਪੁੱਛਗਿਛ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਫਿਰ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਗਈ।
ਜਾਣਕਾਰੀ ਦਿੰਦਿਆਂ ਰਾਘਵ ਬਾਘਲਾ ਨੇ ਦੱਸਿਆ ਕਿ ਉਸ ਦੀ ਮਾਂ ਸਰੋਜ ਰਾਣੀ ਵਾਸੀ ਆਦਰਸ਼ ਨਗਰ ਗਲੀ ਨੰਬਰ 3 ਦੀ ਬੀਤੇ ਦਿਨ ਤਬੀਅਤ ਵਿਗੜ ਗਈ ਤੇ ਸ਼ਾਮ ਖੂਨ ਦੀ ਉਲਟੀ ਆ ਗਈ ਸੀ। ਇਸ ਦੌਰਾਨ ਗੰਭੀਰ ਹਾਲਤ ਵਿਚ ਉਸ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਹ ਮਾਤਾ ਦੀ ਮ੍ਰਿਤਕ ਦੇਹ ਨੂੰ ਲੈ ਕੇ ਘਰ ਵਾਪਸ ਆਏ ਤਾਂ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਸ ਦੇ ਹੱਥ ਵਿਚ ਪਾਈਆਂ 2 ਸੋਨੇ ਦੀਆਂ ਚੂੜ੍ਹੀਆਂ ਤੇ ਕੰਨ ਦੀਆਂ ਵਾਲੀਆਂ ਗਾਇਬ ਸਨ।
ਉਹ ਪਹਿਲਾਂ ਹੀ ਘਬਰਾਏ ਹੋਏ ਸਨ ਕਿਉਂਕਿ ਉਨ੍ਹਾਂ ਦੀ ਮਾਤਾ ਆਖਰੀ ਪਲਾਂ ਵਿਚ ਸੀ। ਰਾਘਵ ਬਾਘਲਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਮੰਗੀ ਤਾਂ ਐੱਸਐੱਮਓ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਅੰਦਰ ਤੇ ਬਾਹਰ ਕੈਮਰੇ ਜਰੂਰ ਲੱਗੇ ਹਨ ਪਰ ਐਮਰਜੈਂਸੀ ਰੂਮ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਲੱਗੇ ਹਨ।
ਇਹ ਵੀ ਪੜ੍ਹੋ : ਭਾਰਤੀ ਫੌਜ ਨੇ ਧਰੁਵ ਹੈਲੀਕਾਪਟਰ ਦੀ ਉਡਾਣ ‘ਤੇ ਲਗਾਈ ਰੋਕ, ਮੁੰਬਈ ਤੱਟ ‘ਤੇ ਹਾਦਸੇ ਦਾ ਬਾਅਦ ਲਿਆ ਫੈਸਲਾ
ਦੂਜੇ ਪਾਸੇ ਮਾਮਲੇ ਵਿਚ SMO ਡਾ. ਰੋਹਿਤ ਗੋਇਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਰਿਵਾਰ ਨਾਲ ਹਮਦਰਦੀ ਹੈ ਤੇ ਉੁਨ੍ਹਾਂ ਵੱਲੋਂ ਖੁਦ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਿਸ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: