ਭਾਰਤ ਵਿਚ ਸੋਨਾ ਲਿਆਉਣ ਲਈ ਸੋਨੇ ਦੇ ਤਸਕਰ ਨਵੇਂ ਤਰੀਕੇ ਅਤੇ ਜੁਗਾੜ ਦੀ ਵਰਤੋਂ ਕਰ ਰਹੇ ਹਨ। ਤਾਜ਼ਾ ਮਾਮਲਾ ਤਾਮਿਲਨਾਡੂ ਦੇ ਕੋਇੰਬਟੂਰ ‘ਤੋਂ ਸਾਹਮਣੇ ਆਇਆ ਹੈ। 10 ਮਾਰਚ ਸ਼ੁੱਕਰਵਾਰ ਨੂੰ ਏਅਰ ਅਰੇਬੀਆ ਦੀ ਫਲਾਈਟ ਤੋਂ 11 ਲੋਕ ਵੱਡੀ ਮਾਤਰਾ ‘ਚ ਸੋਨਾ ਲੈ ਕੇ ਆਏ ਸਨ। ਦਿਲਚਸਪ ਗੱਲ ਇਹ ਹੈ ਕਿ ਇਹ ਲੋਕ ਸੋਨਾ ਆਪਣੀਆਂ ਜੇਬਾਂ, ਜੁੱਤੀਆਂ ਵਿੱਚ ਰੱਖ ਕੇ ਲਿਆ ਰਹੇ ਸਨ। ਪਰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਉਨ੍ਹਾਂ ਨੂੰ ਕਾਬੂ ਕਰ 3.8 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ ਜਦੋਂ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੇ ਅਧਿਕਾਰੀਆਂ ਵੱਲੋਂ ਏਅਰਪੋਰਟ ‘ਤੇ ਯਾਤਰੀਆਂ ਦੀ ਤਲਾਸ਼ੀ ਲਈ ਗਈ ‘ਤਾਂ 6.62 ਕਿਲੋਗ੍ਰਾਮ ਬਰਾਮਦ ਹੋਇਆ, ਜਿਸ ਦੀ ਕੀਮਤ 3.8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਾ ਜ਼ਬਤ ਕਰਨ ਤੋਂ ਬਾਅਦ, ਕੋਇੰਬਟੂਰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਲਿਫਟ ਦੇਣਾ ਬਜ਼ੁਰਗ ਨੂੰ ਪਿਆ ਮਹਿੰਗਾ, ਫਿਲਮੀ ਸਟਾਈਲ ‘ਚ ਕਾਰ ਲੈ ਕੇ ਭੱਜੀ ਮਹਿਲਾ
ਇਹ ਜਾਣਕਰੀ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਸਾਂਝੀ ਕੀਤੀ ਗਈ ਹੈ। ਫੜੇ ਗਏ ਇਕ ਵਿਅਕਤੀ ਦੀ ਪਛਾਣ ਅਰਜੁਨਨ (43) ਵਜੋਂ ਹੋਈ ਹੈ ਅਤੇ ਉਹ ਕਾਲਾਕੁਰੀਚੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 3 ਦਿਨ ਪਹਿਲਾਂ ਵੀ ਅਜਿਹੀ ਹੀ ਘਟਨਾ ਵਾਪਰੀ ਸੀ। 8 ਮਾਰਚ ਨੂੰ, ਅਧਿਕਾਰੀਆਂ ਨੇ ਸਿੰਗਾਪੁਰ ਤੋਂ ਦੋ ਯਾਤਰੀਆਂ ਨੂੰ ਚੇਨਈ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੋਵਾਂ ਮੁਲਜ਼ਮਾਂ ਕੋਲੋਂ 6.8 ਕਿਲੋ ਸੋਨਾ ਬਰਾਮਦ ਕੀਤਾ ਸੀ। ਜਿਸ ਦੀ ਲਾਗਤ 3.32 ਕਰੋੜ ਰੁਪਏ ਸੀ।
ਵੀਡੀਓ ਲਈ ਕਲਿੱਕ ਕਰੋ -: