ਦੇਸ਼ ਦੇ ਹਵਾਈ ਅੱਡਿਆਂ ‘ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਦੀ ਸਖ਼ਤ ਕਾਰਵਾਈ ਦੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਮਾਮਲਾ ਬੈਂਗਲੁਰੂ ਹਵਾਈ ਅੱਡੇ ‘ਤੋਂ ਸਾਹਮਣੇ ਆਇਆ ਹੈ। ਇਥੇ ਇੰਡੀਗੋ ਦੀ ਫਲਾਈਟ ਰਾਹੀਂ ਬੈਂਕਾਕ ਤੋਂ ਬੈਂਗਲੁਰੂ ਪਹੁੰਚੇ ਯਾਤਰੀ ਦੀਆਂ ਚੱਪਲਾਂ ‘ਚੋਂ 1.2 ਕਿਲੋ ਸੋਨਾ ਮਿਲਿਆ ਹੈ। ਇਸ ਦੀ ਕੀਮਤ ਕਰੀਬ 69.40 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਕਸਟਮ ਵਿਭਾਗ ਵੱਲੋਂ ਸੋਨੇ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਬੋਰਵੈੱਲ ‘ਚ ਡਿੱਗੇ ਬੱਚੇ ਦੀ ਮੌਤ: 24 ਘੰਟਿਆਂ ਬਾਅਦ ਕੱਢਿਆ ਬਾਹਰ, ਹਸਪਤਾਲ ‘ਚ ਤੋੜਿਆ ਦਮ
ਇਸ ਮਾਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿਚ ਕਸਟਮ ਵਿਭਾਗ ਦੇ ਅਧਿਕਾਰੀ ਯਾਤਰੀ ਦੀਆਂ ਚੱਪਲਾਂ ‘ਚੋਂ ਸੋਨੇ ਦੇ ਬਿਸਕੁਟ ਕੱਢਦੇ ਨਜ਼ਰ ਆ ਰਹੇ ਹਨ। ਇਕ ਕਸਟਮ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਏਅਰਵੇਜ਼ ਦੀ ਫਲਾਈਟ ‘ਤੇ ਬੈਂਗਲੁਰੂ ਪਹੁੰਚਣ ਵਾਲੇ ਯਾਤਰੀਆਂ ਨੂੰ ਚੈਕਿੰਗ ਲਈ ਰੋਕਿਆ ਗਿਆ। ਜਾਂਚ ਦੌਰਾਨ ਉਸ ਕੋਲੋਂ ਚੱਪਲਾਂ ‘ਚ ਜੜ੍ਹੇ ਸੋਨੇ ਦੇ ਕੁੱਲ ਚਾਰ ਟੁਕੜੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ 1.2 ਕਿਲੋਗ੍ਰਾਮ 24 ਕੈਰੇਟ ਸ਼ੁੱਧਤਾ ਦੀ ਘੱਟੋ-ਘੱਟ ਕੀਮਤ 69.40 ਲੱਖ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: