ਕੇਂਦਰੀ ਮੁਲਾਜ਼ਮਾਂ ਲਈ ਰਾਹਤ ਭਰੀ ਖਬਰ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਘਰ ਬਣਾਉਣ ਲਈ ਬੈਂਕਾਂ ਤੋਂ ਲਏ ਹੋਮ ਲੋਨ ਯਾਨੀ ਬਿਲਡਿੰਗ ਐਡਵਾਂਸ ਦੀ ਵਿਆਜ ਦਰ ਨੂੰ ਘਟਾ ਦਿੱਤਾ ਹੈ। ਕੇਂਦਰਸਰਕਾਰ ਨੇ ਹਾਊਸ ਬਿਲਡਿੰਗ ਲੋਨ ਦੀ ਵਿਆਜ ਦਰ ਨੂੰ 7.9 ਫੀਸਦੀ ਤੋਂ ਘਟਾ ਕੇ 7.1 ਫੀਸਦੀ ਕਰ ਦਿੱਤਾ ਹੈ। ਸਰਕਾਰ ਨੇ ਮੈਮੋਰੰਡਮ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਘਰ ਬਣਾਉਣ, ਘਰ ਜਾਂ ਫਲੈਟ ਖਰੀਦਣ ਜਾਂ ਬੈਂਕਾਂ ਤੋਂ ਲਏ ਗਏ ਹੋਮ ਲੋਨ ਨੂੰ ਚੁਕਾਉਣ ਲਈ ਦਿੱਤੇ ਜਾਣ ਵਾਲੇ ਐਡਵਾਂਸ ਦੀਆਂ ਵਿਆਜ ਦਰਾਂ ਵਿਚ 80 ਬੇਸਿਸ ਪੁਆਇੰਟ ਯਾਨੀ 0.8 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਲਈ ਹੈ। ਹੁਣ ਕੇਂਦਰੀ ਮੁਲਾਜ਼ਮਾਂ ਦੇ ਘਰ ਬਣਾਉਣ ਦਾ ਸੁਪਨਾ ਹੋਰ ਵੀ ਆਸਾਨੀ ਨਾਲ ਸਾਕਾਰ ਹੋ ਸਕੇਗਾ।
ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਮੁਲਾਜ਼ਮ 31 ਮਾਰਚ 2023 ਤੱਕ 7.1 ਫੀਸਦੀ ਸਾਲਾਨਾ ਵਿਆਜ ਦਰ ‘ਤੇ ਐਡਵਾਂਸ ਲੈ ਸਕਦੇ ਹਨ। ਦੱਸ ਦੇਈਏ ਕਿ ਪਹਿਲਾਂ ਇਹ ਦਰ 7.9 ਫੀਸਦੀ ਸਾਲਾਨਾ ਸੀ। ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਨੇ ਮੈਮੋਰੰਡਮ ਜਾਰੀ ਕਰਕੇ ਐਡਵਾਂਸ ਦੀ ਵਿਆਜ ਦਰਾਂ ਵਿਚ ਕਟੌਤੀ ਦੀ ਜਾਣਕਾਰੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : MSP ‘ਤੇ ਕਮੇਟੀ ਬਣਾਉਣ ਲਈ ਕੇਂਦਰ ਕਿਸਾਨ ਜਥੇਬੰਦੀਆਂ ਵੱਲੋਂ ਭੇਜੇ ਨਾਵਾਂ ਦੀ ਕਰ ਰਿਹੈ ਉਡੀਕ : ਤੋਮਰ
ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਇਸ ਖਾਸ ਸਹੂਲਤ ਤਹਿਤ ਕੇਂਦਰ ਸਰਕਾਰ ਦੇ ਮੁਲਾਜ਼ਮ ਆਪਣੀ ਤਨਖਾਹ ਦੇ ਹਿਸਾਬ ਨਾਲ 34 ਮਹੀਨੇ ਦਾ ਜਾਂ ਵੱਧ ਤੋਂ ਵੱਧ 25 ਲੱਖ ਰੁਪਏ ਤੱਕ ਐਡਵਾਂਸ ਲੈ ਸਕਦੇ ਹਨ।ਨਾਲ ਹੀ ਮਕਾਨ ਦੀ ਕੀਮਤ ਜਾਂ ਫਿਰ ਚੁਕਾਉਣ ਦੀ ਸਮਰੱਥਾ ‘ਚ ਜੋ ਵੀ ਮੁਲਾਜ਼ਮਾਂ ਲਈ ਘੱਟ ਹੋਵੇ ਓਨੀ ਰਾਸ਼ੀ ਐਡਵਾਂਸ ਵਜੋਂ ਲੈ ਸਕਦੇ ਹਨ।