ਕ੍ਰਿਸਮਸ ਅਤੇ ਨਿਊ ਈਅਰ ਦੀਆਂ ਤਿਆਰੀਆਂ ਦੇਸ਼ ਭਰ ਵਿਚ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਹਨ। ਲੋਕ ਆਪਣੀਆਂ ਛੁੱਟੀਆਂ ਪਲਾਨ ਕਰ ਰਹੇ ਹਨ ਤਾਂ ਕੁਝ ਲੋਕ ਟ੍ਰਿਪ ‘ਤੇ ਜਾਣ ਦੀ ਸੋਚ ਰਹੇ ਹਨ। ਤਿਓਹਾਰੀ ਸੀਜ਼ਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।ਦਿੱਲੀ ਸਰਕਾਰ ਨੇ ਕ੍ਰਿਸਮਸ ਤੇ ਨਵੇਂ ਸਾਲ ਦੇ ਕਿਸੇ ਵੀ ਜਸ਼ਨ ‘ਤੇ ਪਾਬੰਦੀ ਲਗਾ ਦਿੱਤੀ ਹੈ।
ਨਵੀਂ ਪਾਬੰਦੀਆਂ ਮੁਤਾਬਕ ਹੁਣ ਦਿੱਲੀ ਵਿਚ ਕਿਸੇ ਵੀ ਤਰ੍ਹਾਂ ਦਾ ਸਮਾਰੋਹ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਵਿਆਹ ਤੇ ਹੋਰ ਸਮਾਰੋਹ ਵਿਚ 200 ਲੋਕਾਂ ਨੂੰ ਸ਼ਾਮਲ ਹੋਣ ਦੀ ਛੋਟ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੇਸ਼ ਭਰ ਦੀਆਂ ਸਰਕਾਰਾਂ ਵੱਲੋਂ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੀ ਵੈਕਸੀਨ ਲਗਾਈ ਜਾ ਰਹੀ ਹੈ। ਭਾਰਤ ਵਿਚ ਬੱਚਿਆਂ ਦੀ ਵੈਕਸੀਨ ਅਜੇ ਟ੍ਰਾਇਲ ਦੇ ਦੌਰ ਤੋਂ ਲੰਘ ਰਹੀ ਹੈ। AIMS ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਓਮੀਕ੍ਰੋਨ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਹੁਣ ਤੱਕ ਮਿਲੇ ਡਾਟਾ ਮੁਤਾਬਕ ਓਮੀਕ੍ਰੋਨ ਵਿਚ ਹਲਕੀ ਬੀਮਾਰੀ ਦੇ ਹੀ ਲੱਛਣ ਦਿਖ ਰਹੇ ਹਨ।ਇਸ ਵਿਚ ਗੰਭੀਰ ਬੀਮਾਰੀ ਦੇ ਲੱਛਣ ਅਜੇ ਨਹੀਂ ਦੇਖੇ ਜਾ ਰਹੇ ਹਨ। ਜਿਵੇਂ-ਜਿਵੇਂ ਮਾਮਲੇ ਵਧਣਗੇ, ਸਾਨੂੰ ਇਸ ਦੇ ਲੱਛਣਾਂ ਬਾਰੇ ਹੋਰ ਜਾਣਕਾਰੀ ਮਿਲੇਗੀ। ਵੈਕਸੀਨ ਦੀ ਡੋਜ਼ ਲਗਵਾਉਣਾ ਤੇ ਕੋਵਿਡ ਨਿਯਮਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਾਈ ਹੈ, ਉਨ੍ਹਾਂ ਨੂੰ ਜਲਦ ਹੀ ਡੋਜ਼ ਲਗਵਾ ਲੈਣੀ ਚਾਹੀਦੀ ਹੈ।