ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਇਲੈਕਟ੍ਰਿਕ ਵਾਹਨਾਂ ਦੇ ਚਾਰਜਿੰਗ ਨਾਲ ਜੁੜੀ ਸਮੱਸਿਆ ਨੂੰ ਖਤਮ ਕਰਨ ਲਈ ਵੱਡਾ ਐਲਾਨ ਕੀਤਾ ਹੈ। EV ਚਾਰਜਿੰਗ ਸਟੇਸ਼ਨਾਂ ਨਾਲ ਲੈਸ ਪਹਿਲਾਂ ਤੋਂ ਮੌਜੂਦ ਸੱਤ ਸੁਵਿਧਾਵਾਂ (WSAs) ਤੋਂ ਇਲਾਵਾ, ਕੇਂਦਰ ਸਰਕਾਰ ਨੇ ਭਾਰਤ ਦੇ ਰਾਸ਼ਟਰੀ ਰਾਜਮਾਰਗਾਂ ‘ਤੇ 137 ਹੋਰ ਸਮਾਨ ਸੁਵਿਧਾਵਾਂ ਬਣਾਉਣ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਇਹ ਚਾਰਜਿੰਗ ਸਟੇਸ਼ਨ ਨਿਯਮਤ ਦੂਰੀ ‘ਤੇ ਲਗਾਏ ਜਾਣਗੇ, ਤਾਂ ਜੋ EV ਡਰਾਈਵਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਨੈਸ਼ਨਲ ਹਾਈਵੇਅ NH2 ‘ਤੇ ਕੁਰਗਾਂਵ-ਇਲਾਹਾਬਾਦ ਬਾਈਪਾਸ, NH 16 ‘ਤੇ ਗੋਵਰਾਵਰਮ-ਆਂਧਰਾ ਪ੍ਰਦੇਸ਼, NH176 ‘ਤੇ ਵਲੂਰ-ਆਂਧਰਾ ਪ੍ਰਦੇਸ਼, NH40 ‘ਤੇ ਯੇਦੇਹੱਲੀ-ਕਰਨਾਟਕ, ਦੋ ਜੈਪੁਰ ਅਤੇ ਇਕ ਤਾਮਿਲਨਾਡੂ ਹਾਈਵੇਅ ਨੂੰ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਇਨ੍ਹਾਂ ਰੂਟਾਂ ‘ਤੇ ਸੱਤ ਸਟੇਸ਼ਨ ਬਣਾਏ ਗਏ ਸਨ ਅਤੇ ਹੁਣ ਇਨ੍ਹਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸੋਨੂੰ ਸੂਦ ਨੂੰ ਚੱਲਦੀ ਟਰੇਨ ਦੇ ਦਰਵਾਜ਼ੇ ‘ਤੇ ਬੈਠਣਾ ਪਿਆ ਮਹਿੰਗਾ, ਮੁੰਬਈ ਰੇਲਵੇ ਪੁਲਿਸ ਨੇ ਟਵੀਟ ਕਰ ਲਗਾਈ ਫਟਕਾਰ
ਗਡਕਰੀ ਨੇ ਰਾਜ ਸਭਾ ‘ਚ ਦੱਸਿਆ ਕਿ ਇਹ ਰੋਡਸਾਈਡ ਚਾਰਜਿੰਗ ਸਟੇਸ਼ਨ ਬ੍ਰਾਊਨਫੀਲਡ ਨੈਸ਼ਨਲ ਹਾਈਵੇਅ ਅਤੇ ਗ੍ਰੀਨਫੀਲਡ ਐਕਸਪ੍ਰੈਸਵੇਅ ‘ਤੇ 30 ਤੋਂ 40 ਕਿਲੋਮੀਟਰ ਦੇ ਨਿਯਮਤ ਅੰਤਰਾਲ ‘ਤੇ ਸਥਾਪਿਤ ਕੀਤੇ ਜਾਣਗੇ। ਬਿਊਰੋ ਆਫ ਐਨਰਜੀ ਐਫੀਸ਼ੈਂਸੀ (BEE) ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ ਭਰ ਵਿੱਚ 16 ਰਾਸ਼ਟਰੀ ਰਾਜਮਾਰਗਾਂ ‘ਤੇ ਕੁੱਲ 43 ਜਨਤਕ ਚਾਰਜਿੰਗ ਸਟੇਸ਼ਨ ਇਸ ਸਮੇਂ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਫਰਵਰੀ 2021 ਤੋਂ ਬਾਅਦ ਬਣਨ ਵਾਲੀਆਂ ਸੜਕਾਂ ‘ਤੇ ਇਸ ਨੂੰ ਲਗਾਉਣਾ ਲਾਜ਼ਮੀ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: