ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਹਮਲਾ ਬੋਲਿਆ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਤੇ ਨੌਜਵਾਨਾਂ ਨੁੰ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕਰ ਕੇ ਸਿਰਫ 217 ਨੌਕਰੀਆਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ।
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਜੋ ਵੀ ਅੰਕੜੇ ਉਹ ਪੇਸ਼ ਕਰ ਰਹੇ ਹਨ, ਉਹ ਆਰ.ਟੀ.ਆਈ ਐਕਟ ਤਹਿਤ ਕੇਜਰੀਵਾਲ ਸਰਕਾਰ ਵੱਲੋਂ ਦਿੱਤੇ ਗਏ ਅੰਕੜੇ ਹਨ ਅਤੇ ਜਦੋਂ ਵੀ ਕੇਜਰੀਵਾਲ ਚਾਹੁਣ ਉਹ ਆਪ ਜਾਂ ਆਪਣੇ ਕਿਸੇ ਵੀ ਨੁਮਾਇੰਦੇ ਨੂੰ ਭੇਜ ਕੇ ਉਨ੍ਹਾਂ ਨਾਲ ਸਿੱਧੀ ਤੇ ਖੁੱਲ੍ਹੀ ਬਹਿਸ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਕਾਲ ਵਿਚ ਦੁਨੀਆ ਇਕ-ਇਕ ਪੈਸੇ ਲਈ ਤਰਸ ਰਹੀ ਸੀ, ਉਦੋਂ 151.2 ਕਰੋੜ ਰੁਪਏ ਦੀ ਰਕਮ ਕੇਜਰੀਵਾਲ ਨੇ ਆਪਣੀ ਪਬਲੀਸਿਟੀ ’ਤੇ ਖਰਚ ਕੀਤੀ ਜਦੋਂਕਿ ਅਸਲ ਵਿਚ ਦਿੱਲੀ ਵਿਚ ਕੋਰੋਨਾ ਸੰਕਟ ਵਿਚ ਦਿੱਲੀ ਦੇ ਲੋਕਾਂ ਨੂੰ ਆਕਸੀਜਨ ਦੀ ਘਾਟ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਬੈਂਸ ਨੇ ਕਿਹਾ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿਚ ਹਮੇਸ਼ਾ ਵੱਡਾ ਫਰਕ ਰਿਹਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਆਪਣੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਗੇ ਤੇ ਫਿਰ ਸਹੁੰ ਚੁੱਕੀ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਸਹੁੰ ਤੋੜ ਕੇ ਰਾਜਨੀਤੀ ਵਿਚ ਪ੍ਰਵੇਸ਼ ਵੀ ਕੀਤਾ ਤੇ ਫਿਰ ਕਾਂਗਰਸ ਨਾਲ ਸਮਝੌਤਾ ਕਰ ਕੇ ਸਰਕਾਰ ਵੀ ਬਣਾਈ।
ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਦਿੱਲੀ ਵਿਚ 1000 ਮੁਹੱਲਾ ਕਲੀਨਿਕ ਬਣਾਏ ਜਾਣਗੇ ਜਦੋਂਕਿ ਸਿਰਫ 169 ਮੁਹੱਲਾ ਕੁਲੀਨਿਕ ਖੋਲ੍ਹੇ ਗਏ, ਜਦੋਂਕਿ ਇਹਨਾਂ ਵਿਚੋਂ ਇਸ ਵੇਲੇ ਸਿਰਫ 75 ਫੀਸਦੀ ਮੀਡੀਆ ਨੂੰ ਵਿਖਾਉਣ ਲਈ ਚਲਾਏ ਗਏ ਤੇ ਫਿਰ ਬੰਦ ਕਰ ਦਿੱਤੇ ਗਏ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੌਜੂਦਾ ਚੋਣਾਂ ਵਿਚ ਦਿੱਲੀ ਤੋਂ ਆ ਕੇ ਪੰਜਾਬ ਦੇ ਵਿਚ ਨਿਧੜਕ ਹੋ ਕੇ ਧੜੱਲੇਦਾਰੀ ਨਾਲ ਝੂਠ ਬੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਭੋਲੇ-ਭਾਲੇ ਮੂੰਹ ਬਣਾ ਕੇ ਝੂਠ ਬੋਲੇ ਜਾ ਰਹੇ ਹਨ, ਜੋ ਇਤਿਹਾਸ ਪਹਿਲਾਂ ਕਦੇ ਅਜਿਹਾ ਵੇਖਣ ਨੂੰ ਨਹੀਂ ਮਿਲਿਆ। ਮੋਮੋ ਠੱਗਣੇ ਮੂੰਹ ਬਣਾ ਕੇ ਕੀਤੇ ਗਏ ਇਨ੍ਹਾਂ ਵਾਅਦਿਆਂ ਕਰਕੇ ਅਜਿਹਾ ਜਾਪਦਾ ਹੈ ਕਿ ਇਹ ਲੋਕ ਸੱਚ ਬੋਲ ਰਹੇ ਹਨ, ਜਦੋਂਕਿ ਅਸਲੀਅਤ ਇਹ ਹੈ ਕਿ ਇਹ ਲੋਕ ਹਮੇਸ਼ਾ ਠੱਗੀ ਵਾਲੀ ਸੋਚ ਰੱਖਦੇ ਸਨ ਤੇ ਪੰਜਾਬ ਦੇ ਲੋਕਾਂ ਨੂੰ ਵੀ ਠੱਗਣ ਵਾਸਤੇ ਹੀ ਆਏ ਹਨ।