ਵਿਧਾਨ ਸਭਾ ਚੋਣਾਂ 2022 ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਨੂੰ ਸਿਰਫ 18 ਸੀਟਾਂ ਹੀ ਮਿਲੀਆਂ ਹਨ ਜਦੋਂ ਕਿ ਆਮ ਆਦਮੀ ਪਾਰਟੀ ਨੇ 92 ਸੀਟਾਂ ‘ਤੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿਚ ਮਿਲੀ ਕਰਾਰੀ ਹਾਰ ‘ਤੇ ਮੰਥਨ ਲਈ ਪਾਰਟੀ ਸਮੀਖਿਆ ਬੈਠਕ ਕਰਨ ਜਾ ਰਹੀ ਹੈ। ਇਸੇ ਤਹਿਤ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ 15 ਮਾਰਚ ਨੂੰ ਮੀਟਿੰਗ ਕਰਨਗੇ ।
ਇਹ ਮੀਟਿੰਗ ਕਾਂਗਰਸ ਭਵਨ ਚੰਡੀਗੜ੍ਹ ‘ਚ ਹੋਵੇਗੀ। ਮੀਟਿੰਗ ਵਿਚ ਮਾਲਵਾ ਜ਼ੋਨ 1 ਤੇ ਮਾਲਵਾ ਜ਼ੋਨ 2 ਦੇ ਉਮੀਦਵਾਰਾਂ ਸ਼ਾਮਲ ਹੋਣਗੇ। ਮਾਲਵਾ ਜ਼ੋਨ -1 ਦੇ ਉਮੀਦਵਾਰਾਂ ਨਾਲ 11 ਵਜੇ ਬੈਠਕ ਹੋਵੇਗੀ ਤੇ ਮਾਲਵਾ ਜ਼ੋਨ 2 ਦੇ ਉਮੀਦਵਾਰਾਂ ਨਾਲ ਹੋਵੇਗੀ 4 ਵਜੇ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿਚ ਵੱਡੇ ਫੈਸਲੇ ਵੀ ਲਏ ਜਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਗੌਰਤਲਬ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਲਈ ਪਾਰਟੀ ਵਿਚ ਫਿਰ ਤੋਂ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਆਗੂ ਇੱਕ-ਦੂਜੇ ‘ਤੇ ਦੋਸ਼ ਮੜ੍ਹ ਰਹੇ ਹਨ। ਕਾਂਗਰਸ ਹਾਈਕਮਾਨ ਹਾਰ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਦੂਜੇ ਪਾਸੇ ਅਮਰਿੰਦਰ ਦਾ ਕਹਿਣਾ ਹੈ ਕਿ ਹਾਰ ਲਈ ਹੋਰ ਕੋਈ ਨਹੀਂ ਸਗੋਂ, ਗਾਂਧੀ ਪਰਿਵਾਰ ਖੁਦ ਜ਼ਿੰਮੇਵਾਰ ਹੈ। ਕੈਪਟਨ ਦਾ ਕਹਿਣਾ ਹੈ ਕਿ ਚੰਨੀ ਤੇ ਸਿੱਧੂ ਨੂੰ ਸ਼ਹਿ ਦੇ ਕੇ ਕਾਂਗਰਸ ਨੇ ਆਪਣੇ ਲਈ ਕਬਰ ਖੁਦ ਪੁੱਟੀ ਹੈ।