Haryana Police reach Bathinda : ਜੂਨੀਅਰ ਨੈਸ਼ਨਲ ਚੈਂਪੀਅਨ ਪਹਿਲਵਾਨ ਸਾਗਰ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਮਾਰਿਆ ਗਿਆ ਸੀ। ਇਸ ਵਿਵਾਦ ਵਿੱਚ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆ ਰਿਹਾ ਹੈ।
ਸੁਸ਼ੀਲ ਕੁਮਾਰ ਘਟਨਾ ਤੋਂ ਬਾਅਦ ਤੋਂ ਫਰਾਰ ਹੈ। ਉਸਦੀ ਭਾਲ ਵਿਚ ਦਿੱਲੀ ਅਤੇ ਹਰਿਆਣਾ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਹੈ। ਹੁਣ ਜਾਂਚ ਦੇ ਲਿੰਕ ਵੀ ਪੰਜਾਬ ਨਾਲ ਜੁੜ ਗਏ ਹਨ। ਦਰਅਸਲ, ਸਾਗਰ ਪਹਿਲਵਾਨ ਕਤਲ ਕੇਸ ਵਿਚ ਵਾਂਟੇਡ ਪਹਿਲਵਾਨ ਸੁਸ਼ੀਲ ਕੁਮਾਰ ਦੇ ਕੋਲ ਜਿਹੜਾ ਮੋਬਾਈਲ ਹੈ, ਉਹ ਬਠਿੰਡਾ ਨਿਵਾਸੀ ਸੁਖਬੀਰ ਸਿੰਘ ਉਰਫ ਕਾਲਾ ਪਹਿਲਵਾਨ ਦੇ ਨਾਮ ‘ਤੇ ਹੈ।
ਥਾਣਾ ਸਦਰ ਦੇ ਸਬ-ਇੰਸਪੈਕਟਰ ਬੇਅੰਤ ਸਿੰਘ ਨੇ ਇਹ ਜਾਣਕਾਰੀ ਦਿੱਤੀ। ਸੁਖਬੀਰ ਸਿੰਘ ਸੁਸ਼ੀਲ ਕੁਮਾਰ ਦਾ ਸਾਥੀ ਰਿਹਾ ਹੈ। ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ‘ਤੇ ਇਕ ਲੱਖ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਹਰਿਆਣਾ ਪੁਲਿਸ ਵੀ ਉਸ ਦੀ ਭਾਲ ਕਰ ਰਹੀ ਹੈ। ਸੁਸ਼ੀਲ ਦੀ ਇਸ ਤੋਂ ਪਹਿਲਾਂ ਹਰਿਆਣਾ ਦੇ ਨਾਲ ਉਤਰਾਖੰਡ ਵਿੱਚ ਵੀ ਲੋਕੇਸ਼ਨ ਮਿਲ ਚੁੱਕੀ ਹੈ। ਸੋਨੀਪਤ ਵਿਚ ਉਸ ਦੀ ਪੁਰਾਣੀ ਪਛਾਣ ਹੈ। ਇਸ ਲਈ ਪੁਲਿਸ ਨੂੰ ਉਸਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਥਾਣਾ ਸਦਰ ਦੇ ਸਬ-ਇੰਸਪੈਕਟਰ ਬੇਅੰਤ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਮਾਡਲ ਟਾਊਨ ਖੇਤਰ ਦੇ ਤਿੰਨ ਐਸਐਚਓ ਅਤੇ ਇੰਸਪੈਕਟਰ ਸਣੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਥਾਣਾ ਸਦਰ ਵਿੱਚ ਸੁਖਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਅਤੇ ਮੋਬਾਈਲ ਸਿਮ ਬਾਰੇ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜ੍ਹੋ : ਅੰਦੋਲਨ ‘ਤੇ ਡਟੇ ਕਿਸਾਨਾਂ ਨੇ PM ਨੂੰ ਮੁੜ ਗੱਲਬਾਤ ਸ਼ੁਰੂ ਕਰਨ ਲਈ ਲਿਖੀ ਚਿੱਠੀ
ਸਬ-ਇੰਸਪੈਕਟਰ ਨੇ ਦੱਸਿਆ ਕਿ ਸੁਖਬੀਰ ਸਿੰਘ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਨੂੰ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ ਉਸਦੇ ਪਰਿਵਾਰ ਹਵਾਲੇ ਕਰ ਦਿੱਤਾ। ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਦੀ ਫੁਟੇਜ ਸਾਗਰ ਧਨਖੜ ਦੀ ਹੱਤਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਸਾਹਮਣੇ ਆਈ ਹੈ। ਸੁਸ਼ੀਲ ਮੇਰਠ ਟੋਲ ‘ਤੇ ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਹੈ। ਇਸ ਵਿਚ ਉਹ ਇੱਕ ਹੋਰ ਆਦਮੀ ਨਾਲ ਇੱਕ ਕਾਰ ਵਿਚ ਬੈਠਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਉਸ ਸਮੇਂ ਦੀ ਹੈ ਜਦੋਂ ਉਹ ਘਟਨਾ ਤੋਂ ਬਾਅਦ ਉੱਤਰਾਖੰਡ ਵੱਲ ਜਾ ਰਿਹਾ ਸੀ।