ਪਾਕਿਸਤਾਨ ‘ਚ ਮਹਿੰਗਾਈ ਅਤੇ ਭੁੱਖਮਰੀ ਨੇ ਤਬਾਹੀ ਮਚਾ ਰਹੀ ਹੈ। ਪਰ ਫਿਰ ਵੀ ਪਾਕਿਸਤਾਨੀ ਸਮੱਗਲਰ ਆਪਣੀਆਂ ਨਾਪਾਕ ਹਰਕਤਾਂ ਨਾਲ ਭਾਰਤ ਵਿੱਚ ਨਸ਼ਾ ਅੱਤਵਾਦ ਫੈਲਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਇਸ ਵਾਰ ਉਨ੍ਹਾਂ ਨੇ ਡਰੋਨ ਦੀ ਥਾਂ ਚਾਹ ਦੀ ਕੇਤਲੀ ਵਿੱਚ ਹੈਰੋਇਨ ਭੇਜਣ ਦੀ ਹਿੰਮਤ ਕੀਤੀ ਹੈ। ਸੀਮਾ ਸੁਰੱਖਿਆ ਬਲ ਨੇ ਇਸ ਚਾਹ ਦੀ ਕੇਤਲੀ ਨੂੰ ਜ਼ਬਤ ਕਰ ਲਿਆ ਹੈ। ਇਸ ਵਿੱਚੋਂ ਕਰੋੜਾਂ ਹੈਰੋਇਨ ਬਰਾਮਦ ਕੀਤੀ ਗਈ ਹੈ।
ਸੀਮਾ ਸੁਰੱਖਿਆ ਬਲ ਨੂੰ ਅੰਮ੍ਰਿਤਸਰ ਸੈਕਟਰ ਦੇ ਪਿੰਡ ਭੈਰੋਪਾਲ ਦੇ ਖੇਤਾਂ ਵਿੱਚ ਰੱਖੀ ਚਾਹ ਦੀ ਕੇਤਲੀ ਮਿਲੀ। ਪਹਿਲਾਂ ਤਾਂ ਇਹ ਮਹਿਸੂਸ ਹੋਇਆ ਕਿ ਕਿਸਾਨ ਖੇਤਾਂ ਵਿੱਚ ਚਾਹ ਲੈ ਕੇ ਆਇਆ ਹੋਵੇਗਾ ਅਤੇ ਕੇਤਲੀ ਲੈਣਾ ਭੁੱਲ ਗਿਆ ਹੋਵੇਗਾ, ਪਰ ਜਦੋਂ ਕੇਤਲੀ ਦਾ ਢੱਕਣ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਹੈਰੋਇਨ ਨਿਕਲੀ। ਹੈਰੋਇਨ ਦਾ ਭਾਰ 819 ਗ੍ਰਾਮ ਦੱਸਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਇਸ ਦੀ ਕੀਮਤ 4 ਕਰੋੜ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ਖਿਲਾਫ਼ ਕਾਂਗਰਸ ਦਾ ਸੱਤਿਆਗ੍ਰਹਿ, ਖੜਗੇ-ਪ੍ਰਿਯੰਕਾ ਪਹੁੰਚੇ ਰਾਜਘਾਟ
ਜਵਾਨਾਂ ਵੱਲੋਂ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਕੇਤਲੀ ਨੂੰ ਉਸ ਪਾਸੇ ਤੋਂ ਇਸ ਪਾਸੇ ਸੁੱਟ ਦਿੱਤਾ ਹੋ ਸਕਦਾ ਹੈ। ਪਾਕਿਸਤਾਨੀ ਸਮੱਗਲਰਾਂ ਵੱਲੋਂ ਤਸਕਰੀ ਦੇ ਇਸ ਨਵੇਂ ਤਰੀਕੇ ਨੂੰ ਵੀ BSF ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ। ਫਿਲਹਾਲ BSF ਵੱਲੋਂ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਸਖ਼ਤੀ ਵੀ ਵਧਾ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: