ਪੰਜਾਬ ਦੇ ਫ਼ਿਰੋਜ਼ਪੁਰ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਦੇ ਜਵਾਨਾਂ ਨੇ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਬਰਾਮਦਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਲਚੇ ਵਿੱਚ ਸਰਹੱਦੀ ਵਾੜ ਨੇੜੇ ਕੀਤੀ ਗਈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਤਸਕਰਾਂ ਨੇ ਉਸ ਨੂੰ ਡਰੋਨ ਦੀ ਮਦਦ ਨਾਲ ਇੱਥੇ ਸੁੱਟ ਦਿੱਤਾ ਹੈ। BSF ਦੇ ਜਵਾਨਾਂ ਨੇ ਖੇਪ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਐਤਵਾਰ ਨੂੰ BSF ਦੇ ਜਵਾਨ ਸਰਹੱਦ ਨਾਲ ਲੱਗਦੇ ਪਿੰਡ ਕਿਲਚੇ ਵਿੱਚ ਗਸ਼ਤ ਕਰ ਰਹੇ ਸਨ। ਉਸੇ ਸਮੇਂ ਜਵਾਨਾਂ ਦੀ ਨਜ਼ਰ ਕਣਕ ਦੇ ਖੇਤ ਵਿੱਚ ਇੱਕ ਜੁਰਾਬ ’ਤੇ ਪਈ। ਇਸ ਵਿੱਚ ਕੁਝ ਖੇਪ ਬੰਨ੍ਹੀ ਹੋਈ ਸੀ। BSF ਦੇ ਜਵਾਨਾਂ ਵੱਲੋਂ ਜਦੋਂ ਜਾਂਚ ਕੀਤੀ ਗਈ ‘ਤਾਂ ਉਸ ਵਿੱਚੋਂ ਲਗਭਗ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰਾਤੋਂ-ਰਾਤ ਬਣਿਆ ਅਰਬਪਤੀ, ਹੁਣ ਨਹੀਂ ਰਾਸ ਆ ਰਹੀ ਅਮੀਰੀ, ਵਾਪਸ ਚਾਹੁੰਦਾ ਹੈ ਪੁਰਾਣੀ ਜ਼ਿੰਦਗੀ
BSF ਨੇ ਬਿਆਨ ਵਿੱਚ ਕਿਹਾ, “30 ਅਪ੍ਰੈਲ 2023 ਨੂੰ, ਚੌਕਸ BSF ਜਵਾਨਾਂ ਨੇ ਖੇਤਰ ਵਿੱਚ ਡਿਊਟੀ ਦੌਰਾਨ ਸਰਹੱਦੀ ਪਿੰਡ – ਕਿਲਚੇ, ਜ਼ਿਲ੍ਹਾ – ਫ਼ਿਰੋਜ਼ਪੁਰ ਦੇ ਨੇੜੇ ਸਰਹੱਦੀ ਵਾੜ ਦੇ ਨੇੜੇ ਇੱਕ ਸ਼ੱਕੀ ਹੈਰੋਇਨ ਦਾ ਇੱਕ ਸਟਾਕ ਬਰਾਮਦ ਕੀਤਾ।” BSF ਅਨੁਸਾਰ ਬਰਾਮਦ ਨਸ਼ੀਲੇ ਪਦਾਰਥਾਂ ਦਾ ਵਜ਼ਨ ਕਰੀਬ 1 ਕਿਲੋ ਸੀ ਅਤੇ ਇਹ ਸਟਾਕ ਇੱਕ ਕੱਟੀ ਹੋਈ ਕਣਕ ਦੇ ਖੇਤ ਵਿੱਚੋਂ ਮਿਲਿਆ ਸੀ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: