Horrific road accident in Sangrur : ਸੰਗਰੂਰ : ਅਕਸਰ ਸੜਕ ‘ਤੇ ਕੀਤੀ ਗਈ ਛੋਟੀ ਜਿਹੀ ਅਣਗਹਿਲੀ ਅਤੇ ਕਾਹਲੀ ਵੱਡੇ ਸੜਕ ਹਾਦਸਿਆਂ ਦਾ ਕਾਰਨ ਬਣਦੀ ਹੈ। ਅਜਿਹਾ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਸੰਗਰੂਰ ਦੀ ਸੁਨਾਮ ਰੋਡ ‘ਤੇ, ਜਿਥੇ ਓਵਰਟੇਕ ਕਰਨ ਦੇ ਚੱਕਰ ਵਿੱਚ ਪੰਜ ਕਾਰ ਸਵਾਰਾਂ ਨੂੰ ਦਰਦਨਾਕ ਮੌਤ ਨਸੀਬ ਹੋਈ।
ਮਿਲੀ ਜਾਣਕਾਰੀ ਮੁਤਾਬਕ ਇਹ ਪੰਜ ਲੋਕ ਇੱਕ ਰਿਸੈਪਸ਼ਨ ਪਾਰਟੀ ਤੋਂ ਵਾਪਿਸ ਆ ਰਹੇ ਸਨ ਕਿ ਸੁਨਾਮ ਰੋਡ ‘ਤੇ ਇੱਕ ਟੈਂਕਰ ਨੂੰ ਟਰੱਕ ਅਤੇ ਕਾਰ ਸਵਾਰਾਂ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਟੈਂਕਰ ਨਾਲ ਟਕਰਾ ਗਈ ਜਿਸ ਨਾਲ ਕਾਰ ਵਿੱਚ ਅੱਗ ਲੱਗ ਗਈ। ਗੱਡੀ ਦਾ ਸੈਂਟਰਲ ਲੌਕ ਬੰਦ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਮਾਰੇ ਗਏ ਲੋਕ ਮੋਗਾ ਜ਼ਿਲ੍ਹੇ ਦੇ ਦੱਸੇ ਜਾ ਰਹੇ ਹਨ, ਜੋਕਿ ਸੰਗਰੂਰ ਵਿੱਚ ਇੱਕ ਰਿਸੈਪਸ਼ਨ ਪਾਰਟੀ ਵਿੱਚ ਸ਼ਾਮਲ ਹੋਣ ਆਏ ਸਨ।
ਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਅਸੀਂ ਕੁਝ ਵੀ ਨਹੀਂ ਕਰ ਸਕੇ। ਅੱਗ ਦੀਆਂ ਲਪਟਾਂ ਬਹੁਤ ਤੇਜ਼ ਸਨ ਅਤੇ ਗੱਡੀ ਸੈਂਟਰਲ ਲੌਕ ਸੀ। ਇਸ ਲਈ ਕਿਸੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਜਿਸ ਟੈਂਕਰ ਨਾਲ ਟੱਕਰ ਹੋਈ ਸੀ ਉਸ ਦੀ ਡੀਜ਼ਲ ਟੈਂਕ ਹੇਠਾਂ ਡਿੱਗਣ ਕਾਰਨ ਤੇਲ ਫੈਲ ਗਿਆ ਅਤੇ ਜਿਸ ਤੋਂ ਬਾਅਦ ਲੱਗ ਗਈ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਗੱਡੀ ਪੂਰੀ ਤਰ੍ਹਾਂ ਤੋਂ ਸੜ ਰਹੀ ਸੀ ਇਸ ਵਿੱਚ 5 ਲੋਕ ਸਵਾਰ ਸਨ। ਅਸੀਂ ਕੁਝ ਨਹੀਂ ਕਰ ਸਕਦੇ ਸੀ। ਸਾਡੀਆਂ ਅੱਖਾਂ ਸਾਹਮਣੇ ਗੱਡੀ ਧੂੰ-ਧੂੰ ਸੜ ਰਹੀ ਸੀ। ਕਿਉਂਕਿ ਇਹ ਗੱਡੀ ਟੈਂਕਰ ਨਾਲ ਟਕਰਾ ਗੀ ਸੀ, ਉਸ ਦੀ ਡੀਜ਼ਲ ਟੈਂਕ ਹੇਠਾਂ ਡਿੱਗਣ ਨਾਲ ਉਥੇ ਤੇਲ ਕਰਕੇ ਅੱਗ ਲੱਗ ਗਈ। ਅਸੀਂ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀ ਉਡੀਕ ਕਰਦੇ ਰਹੇ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀ ਨੂੰ ਧਰਨੇ ਦੌਰਾਨ BDPO ਦਫਤਰ ਖਡੂਰ ਸਾਹਿਬ ‘ਚੋਂ ਮਿਲੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ