ਸ਼੍ਰੀ ਧਰੁਮਨ ਐਚ. ਨਿੰਬਾਲੇ, ਆਈ. ਪੀ. ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 11/12-03-2022 ਦੀ ਦਰਮਿਆਨੀ ਰਾਤ ਨੂੰ ਰੇਲਵੇ ਲਾਈਨਾਂ ਪਿੰਡ ਢਡਿਆਲਾ ਟਾਂਡਾ ਕੋਲ ਜੋ ਗਊਆਂ ਦੀ ਹੱਤਿਆ ਕੀਤੀ ਗਈ ਸੀ ਉਸ ਸਬੰਧੀ ਗਠਿਤ ਵਿਸ਼ੇਸ਼ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਕਲੀਅਰ ਸ਼ਰੀਫ ਉੱਤਰ ਪ੍ਰਦੇਸ਼ ਤੋਂ ਇਸ ਕੇਸ ਨਾਲ ਸਬੰਧਤ ਮੁੱਖ ਦੋਸ਼ੀ ਇਰਸ਼ਾਦ ਖਾਨ ਪੁੱਤਰ ਨਵਾਬ ਖਾਨ ਵਾਸੀ ਮੁਣੂਕੇ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਅਤੇ ਫਰਿਆਨ ਪੁੱਤਰ ਬਰਕਤ ਅਲੀ ਵਾਸੀ ਪਿੰਡ ਖੱਖਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 18.03.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਧਰੁਮਨ ਐਚ. ਨਿੰਬਾਲੇ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਜੀ ਨੇ ਦੱਸਿਆ ਕਿ ਇਹ ਵਾਕਿਆ ਰੇਲਵੇ ਦੀ ਹਦੂਦ ਅੰਦਰ ਹੋਇਆ ਸੀ ਇਸ ਲਈ ਇਸ ਸਬੰਧੀ ਥਾਣਾ ਜੀ.ਆਰ.ਪੀ. ਜਲੰਧਰ ਵਲੋਂ ਮੁੱਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼੍ਰੀ ਵਿਰੇਸ਼ ਕੁਮਾਰ ਭਵਰਾ, ਆਈ. ਪੀ. ਐੱਸ. ਡੀ ਜੀ ਪੀ ਪੰਜਾਬ ਜੀ ਅਤੇ ਸ਼੍ਰੀ ਅਰੁਨ ਪਾਲ ਸਿੰਘ, ਆਈ. ਪੀ. ਐੱਸ ਮਾਣਯੋਗ ਆਈ. ਜੀ. ਪੀ ਜਲੰਧਰ ਰੇਂਜ ਜਲੰਧਰ ਵਲੋਂ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਇਹ ਕੇਸ ਨੂੰ ਜਲਦੀ ਤੋਂ ਜਲਦੀ ਟੇਰਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿਤੇ ਗਏ ਸਨ ਜੋ ਇਸ ਸਬੰਧੀ ਗਠਿਤ ਟੀਮਾਂ ਵਲੋਂ ਫੋਰੈਂਸਿਕ ਅਤੇ ਖੁਫੀਆ ਫੋਰਸ ਲਗਾ ਕੇ ਮੁੱਕਦਮੇ ਨੂੰ 36 ਘੰਟੇ ਦੇ ਅੰਦਰ -ਅੰਦਰ ਟਰੇਸ ਕੀਤਾ ਗਿਆ ਸੀ ਅਤੇ ਇਸ ਵਿੱਚ ਲੋੜੀਂਦੇ 8 ਦੋਸ਼ੀਆਂ ਸਮੇਤ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵਿੱਚ ਮੁੱਖ ਦੋਸ਼ੀ ਇਰਸ਼ਾਦ ਖਾਨ ਵਾਸੀ ਮੋਗਾ ਉਪਰ ਵਿਸ਼ੇਸ਼ ਟੀਮਾਂ ਵਲੋਂ ਗੁਰਦਾਸਪੁਰ ਏਰੀਏ ਪਾਸ ਅਤੇ ਖੰਨਾ ਵਿੱਚ ਰੇਡ ਕੀਤੇ ਗਏ ਪਰ ਇਹ ਭੱਜ ਕੇ ਯੂ.ਪੀ. ਨਿਕਲ ਗਿਆ। ਜਿਸ ਨੂੰ ਮਿਤੀ 18-03-2022 ਨੂੰ ਵਿਸ਼ੇਸ਼ ਟੀਮਾਂ ਵਲੋਂ ਕਲੀਅਰ ਸ਼ਰੀਫ ਯੂ.ਪੀ. ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੀ ਪੁੱਛਗਿੱਛ ਤੋਂ ਬਾਅਦ ਇਸ ਕੇਸ ਵਿੱਚ ਲੋੜੀਂਦੇ ਇੱਕ ਹੋਰ ਦੋਸ਼ੀ ਫਰਿਆਦ ਖਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ੀਆਂ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਪਸ਼ੂ ਤਸੱਕਰੀ ਦਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੇ ਸਤਪਾਲ ਉਰਫ ਪੱਪੀ ਵਾਸੀ ਕੋਟਲੀ ਸ਼ੇਖਾਂ ਜਿਸਤੇ ਪਹਿਲਾਂ ਹੀ ਗਊ ਹੱਤਿਆ ਦੇ ਕੇਸ ਦਰਜ ਹਨ ਸਪੰਰਕ ਕਰਕੇ ਉਸ ਪਾਸੋਂ ਗਾਵਾਂ ਖਰੀਦ ਕਰਕੇ ਟਾਂਡਾ ਵਿਖੇ ਰੇਲਵੇ ਲਾਈਨਾਂ ਕੋਲ ਗਾਵਾਂ ਲਿਆ ਕੇ ਉਨ੍ਹਾਂ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਹੱਤਿਆ ਕੀਤੀ ਅਤੇ ਫਿਰ ਉਨ੍ਹਾਂ ਦਾ ਮਾਸ ਅੱਗੇ ਯੂ.ਪੀ. ਦੇ ਵਪਾਰੀ ਨੂੰ ਵੇਚ ਦਿੱਤਾ। ਇਨ੍ਹਾਂ ਦੇ ਗ੍ਰਿਫਤਾਰ ਹੋਣ ਬਾਅਦ ਇਸ ਕੇਸ ਵਿੱਚ ਹੁਣ ਤੱਕ ਕੁੱਲ 10 ਵਿਅਕਤੀਆਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਸਕੂਲ ਅਧਿਆਪਕਾਂ ‘ਚ ਰੋਸ, ਤਨਖਾਹ ਨਾ ਮਿਲਣ ਕਾਰਨ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ
ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਰਸ਼ਾਦ ਖਾਨ ਉੱਪਰ ਥਾਣਾ ਹਨੂੰਮਾਨਗੜ੍ਹ ਰਾਜਸਥਾਨ ਵਿੱਚ ਪਸ਼ੂਆਂ ਦੀ ਤਸਕਰੀ ਕਰਨ ਸਬੰਧੀ ਪਰਚਾ ਦਰਜ ਹੈ ਅਤੇ ਫਰਿਆਦ ਖਾਨ ਉਕਤ ‘ਤੇ ਪਹਿਲਾਂ 03 ਪਰਚੇ ਦਰਜ ਹਨ। ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਰਸ਼ਾਦ ਖਾਨ ਤੇ ਉਸਦੇ ਪਿਤਾ ਨਵਾਬ ਖਾਨ ਪਰ ਪਹਿਲਾਂ ਵੀ ਪਿੰਡ ਬਿਲਾਸਪੁਰ ਵਿਖੇ ਹੱਡਾ ਰੋੜੀ ਦੀ ਆੜ ਵਿੱਚ ਬੁੱਚੜਖਾਨਾ ਚਲਾਉਣ ਅਤੇ ਗਊਆਂ ਦੀ ਹੱਤਿਆ ਕਰਨ ਸਬੰਧੀ ਸਾਲ 2017 ਵਿੱਚ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਪਰਚਾ ਦਰਜ਼ ਰਜਿਸਟਰ ਹੋਇਆ ਸੀ। ਇਨ੍ਹਾਂ ਦੋਸ਼ੀਆਂ ਵੱਲੋਂ ਮਲੇਰਕੋਟਲਾਂ, ਲੁਧਿਆਣਾ, ਖੰਨਾ, ਗੁਰਦਾਸਪੁਰ ਅਤੇ ਜਲੰਧਰ ਤੋਂ ਗਊ ਤਸਕਰੀ ਕੀਤੀ ਜਾਂਦੀ ਹੈ।