ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਸਰਾਫਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ। ਇਹ ਦੋਸ਼ ਹੋਟਲ ਦੇ ਮਾਲਕ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਕਿਟੀ ਪਾਰਟੀ ਦੇ ਦੌਰਾਨ ਖਾਣੇ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਇਸ ਦੌਰਾਨ ਹੋਟਲ ਦੇ ਮਾਲਕ ਨੇ ਇੱਥੇ ਆਏ ਮਹਿਮਾਨਾਂ ਉੱਤੇ ਗੋਲੀ ਚਲਾ ਦਿੱਤੀ। ਗੋਲੀਬਾਰੀ ‘ਚ ਸਰਾਫਾ ਵਪਾਰੀ ਦੀ ਮੌਤ ਹੋ ਗਈ, ਜਦਕਿ ਇਕ ਔਰਤ ਜ਼ਖਮੀ ਹੋ ਗਈ। ਸੂਚਨਾ ਦੇ ਬਾਅਦ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਹ ਘਟਨਾ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ।
ਇਹ ਵੀ ਪੜ੍ਹੋ :ਬਿਆਸ ‘ਚ ਬੱਸ ਮੋਟਰਸਾਇਕਲ ਦਰਮਿਆਨ ਹੋਈ ਭਿਆਨਕ ਟੱਕਰ, ਨੌਜਵਾਨ ਦੀ ਮੌਤ
ਇਹ ਘਟਨਾ ਬੁੱਧਵਾਰ ਰਾਤ ਕਰੀਬ 11 ਵਜੇ ਗੁਰੂਹਰਸਹਾਏ ਕਸਬੇ ਵਿੱਚ ਵਾਪਰੀ। ਬੁੱਧਵਾਰ ਰਾਤ ਨੂੰ ਇੱਥੇ ਸਥਿਤ ਬਾਦਸ਼ਾਹ ਸ਼ਾਕਾਹਾਰੀ ਹੋਟਲ ਵਿੱਚ ਇੱਕ ਕਿਟੀ ਪਾਰਟੀ ਚੱਲ ਰਹੀ ਸੀ। ਪਾਰਟੀ ਤੋਂ ਬਾਅਦ ਖਾਣਾ ਖਾਂਦੇ ਸਮੇਂ, ਗੁਰੂਹਰਸਹਾਏ ਦੇ ਗਹਿਣਿਆਂ ਦੇ ਕਾਰੋਬਾਰੀ ਟਿੰਕਾ ਦਾ ਹੋਟਲ ਮਾਲਕ ਰਿਸ਼ੀ ਸਚਦੇਵਾ ਨਾਲ ਬਹਿਸ ਹੋ ਗਈ। ਰਿਸ਼ੀ ਸਚਦੇਵਾ ਨੇ ਆਪਣੇ ਸਾਥੀ ਹੈਪੀ ਬਿੰਦਰਾ ਨੂੰ ਫੋਨ ਕਰਕੇ ਬੁਲਾਇਆ। ਦੂਜੇ ਸਾਥੀ ਨੇ ਆਉਂਦੇ ਹੀ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ ਟਿੰਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਔਰਤ ਵੀ ਜ਼ਖਮੀ ਹੋ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਉਸਦੀ ਹਾਲਤ ਖਰਾਬ ਹੋਣ ਕਾਰਨ ਉਸਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ (ਡੀਐਮਸੀ) ਵਿੱਚ ਰੈਫਰ ਕਰ ਦਿੱਤਾ ਗਿਆ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਗੁਰੂਹਰਸਹਾਏ ਪੁਲਿਸ ਨੇ ਦੋਹਾਂ ਹੋਟਲ ਸੰਚਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਰਿਸ਼ੀ ਸਚਦੇਵਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਹੈਪੀ ਬਿੰਦਰਾ ਅਜੇ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਨਸ਼ੇ ਦੀ ਲੱਤ ਨੇ ਇੱਕ ਹੋਰ ਨੌਜਵਾਨ ਦੀ ਲਈ ਜਾਨ