ਵਿਰਾਟ ਕੋਹਲੀ ਨੂੰ ਸੈਮ ਕੋਂਸਟਾਸ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ। ਦਰਅਸਲ ‘ਤੇ ਮੈਲਬੋਰਨ ਟੈਸਟ ਦੇ ਪਹਿਲੇ ਦਿਨ ਸੈਮ ਕੋਂਸਟਾਸ ਨੂੰ ਮੋਢਾ ਮਾਰਨ ਲਈ ਵਿਰਾਟ ਕੋਹਲੀ ‘ਤੇ ਮੈਚ ਦੀ ਫੀਸ ਦਾ 20 ਫੀਸਦੀ ਜੁਰਮਾਨਾ ਲਾਇਆ ਗਿਆ ਹੈ, ਨਾਲ ਹੀ ਉਸ ਨੂੰ ਇੱਕ ਡੇਮੇਰਿਟ ਪੁਆਇੰਟ ਵੀ ਦਿੱਤਾ ਗਿਆ। ਵਿਰਾਟ ਕੋਹਲੀ ਨੂੰ ਇਹ ਸਜ਼ਾ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.12 ਦੇ ਤਹਿਤ ਦਿੱਤੀ ਗਈ ਹੈ। ਵਿਰਾਟ ਅਤੇ ਸੈਮ ਕੋਂਸਟਾਸ ਵਿਚਾਲੇ ਮੈਚ ਦੇ ਪਹਿਲੇ ਦਿਨ ਮੈਦਾਨ ‘ਤੇ ਕਾਫੀ ਗਰਮ ਮਾਹੌਲ ਵੇਖਣ ਨੂੰ ਮਿਲਿਆ।
ਰਿਪੋਰਟ ਮੁਤਾਬਕ ICC ਨੇ ਇਸ ਪੂਰੀ ਘਟਨਾ ਲਈ ਵਿਰਾਟ ਕੋਹਲੀ ਨੂੰ ਦੋਸ਼ੀ ਠਹਿਰਾਇਆ ਹੈ ਅਤੇ ਉਸ ਨੂੰ ਸਜ਼ਾ ਦਿੱਤੀ ਹੈ। ਆਰਟੀਕਲ 2.12 ਦੇ ਮੁਤਾਬਕ, ‘ਕ੍ਰਿਕੇਟ ਵਿੱਚ ਕਿਸੇ ਖਿਡਾਰੀ ਜਾਂ ਅੰਪਾਇਰ ਨਾਲ ਅਨੁਚਿਤ ਫਿਜ਼ੀਕਲ ਕਾਂਟੈਕਟ ਕਰਨਾ ਗਲਤ ਹੈ।
ਸੈਮ ਕੋਂਸਟਾਸ ਮੈਚ ਦੇ ਪਹਿਲੇ ਦਿਨ 65 ਗੇਂਦਾਂ ‘ਚ 60 ਦੌੜਾਂ ਬਣਾ ਕੇ ਆਊਟ ਹੋ ਗਿਆ, ਇਸ ਪਾਰੀ ਦੌਰਾਨ ਉਸ ਦੇ ਅਤੇ ਵਿਰਾਟ ਕੋਹਲੀ ਵਿਚਾਲੇ ਝੜਪ ਹੋ ਗਈ। ਦਰਅਸਲ, ਵਿਰਾਟ ਨੇ ਆ ਕੇ ਕੋਂਸਟਾਸ ਨੂੰ ਮੋਢਾ ਮਾਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝੜਪ ਹੋ ਗਈ। ਇਹ ਘਟਨਾ ਆਸਟ੍ਰੇਲੀਆਈ ਪਾਰੀ ਦੇ 10ਵੇਂ ਓਵਰ ‘ਚ ਵਾਪਰੀ। ਸਾਬਕਾ ਮੁੱਖ ਕੋਚ ਅਤੇ ਕ੍ਰਿਕਟਰ ਰਵੀ ਸ਼ਾਸਤਰੀ ਨੇ ਵੀ ਇਸ ਹਰਕਤ ਲਈ ਵਿਰਾਟ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਬੇਕਾਰ ਹਰਕਤ ਸੀ।
ਇਹ ਵੀ ਪੜ੍ਹੋ : ਮਾਮੇ-ਭਾਣਜੀ ਨੂੰ ਗ੍ਰੰਥੀ ਸਿੰਘ ਨੇ ਜਾਰੀ ਕੀਤਾ ਫਰਜ਼ੀ ਸਰਟੀਫਿਕੇਟ, ਕੁੜੀ ਵਾਲਿਆਂ ਨੇ ਘਰ ਪਹੁੰਚ ਕਰ ਦਿੱਤਾ ਹੰਗਾਮਾ
ਉਥੇ ਹੀ ਰਿਕੀ ਪੋਂਟਿੰਗ ਨੇ ਕਿਹਾ, ‘ਵਿਰਾਟ ਪੂਰੀ ਪਿੱਚ ਦੇ ਪਾਰ ਆਪਣੇ ਸੱਜੇ ਪਾਸੇ ਚੱਲ ਕੇ ਆਇਆ ਅਤੇ ਸੈਮ ਕੋਂਸਟਾਸ ਨੂੰ ਭੜਕਾਇਆ। ਮੇਰੇ ਮਨ ਵਿਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਹੈ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਅੰਪਾਇਰ ਅਤੇ ਰੈਫਰੀ ਇਸ ‘ਤੇ ਚੰਗੀ ਨਜ਼ਰ ਰੱਖਣਗੇ। ਉਸ ਵੇਲੇ ਫੀਲਡਰ ਵੀ ਬੱਲੇਬਾਜ਼ ਦੇ ਆਲੇ-ਦੁਆਲੇ ਨਹੀਂ ਹੋਣੇ ਚਾਹੀਦੇ। ਮੈਦਾਨ ‘ਤੇ ਮੌਜੂਦ ਹਰ ਫੀਲਡਮੈਨ ਨੂੰ ਪਤਾ ਹੁੰਦਾ ਹੈ ਕਿ ਬੱਲੇਬਾਜ਼ ਕਿੱਥੇ ਮਿਲਣਗੇ ਅਤੇ ਇਕੱਠੇ ਹੋਣਗੇ। ਮੈਨੂੰ ਇੰਜ ਲੱਗਾ ਸੀ ਕਿ ਕੋਂਸਟਾਸ ਨੇ ਬੁਹਰ ਦੇਰ ਤੋਂ ਵੇਖਿਆ, ਅਤੇ ਉਸ ਨੂੰ ਪਤਾ ਵੀ ਨਹੀਂ ਲੱਗਾ ਕਿ ਉਸ ਦੇ ਸਾਹਮਣੇ ਕੋਈ ਹੈ। ਵਿਰਾਟ ਕੋਹਲੀ ਨੂੰ ਇਸ ਪੂਰੀ ਘਟਨਾ ਨੂੰ ਲੈ ਕੇ ਕੁਝ ਸਖਤ ਸਵਾਲਾਂ ਦੇ ਜਵਾਬ ਦੇਣੇ ਪੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: