ਵਿਧਾਨ ਸਭਾ ਚੋਣਾਂ ਲਈ ਹੁਣ ਦੋ ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਅਜਿਹੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ ਤੇ ਜਨਤਾ ਨੂੰ ਲੁਭਾਉਣ ਲਈ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਯੂ. ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 2022 ਵਿਚ ਸਪਾ ਸਰਕਾਰ ਆਉਣ ‘ਤੇ 300 ਯੂਨਿਟ ਘਰੇਲੂ ਬਿਜਲੀ ਮੁਫਤ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਸਿੰਚਾਈ ਪਹਿਲਾਂ ਦੀ ਤਰ੍ਹਾਂ ਹੀ ਫ੍ਰੀ ਹੋਵੇਗੀ।
ਅਖਿਲੇਸ਼ ਯਾਦਵ ਨੇ ਕਿਹਾ ਕਿ ਜਦੋਂ 2022 ਵਿਚ ਅਸੀਂ ਸਰਕਾਰ ਬਣਾ ਲਵਾਂਗੇ ਤਾਂ ਘਰੇਲੂ ਉਪਭੋਗਤਾਵਾਂ ਨੂੰ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ । 2022 ਵਿਚ ਸਾਡਾ ਪਹਿਲਾ ਸੰਕਲਪ ਇਹੀ ਹੈ। ਸਾਰੇ ਜਾਣਦੇ ਹਨ ਕਿ ਸਮਾਜਵਾਦੀ ਪਾਰਟੀ ਦੀ ਕਥਨੀ ਤੇ ਕਰਨੀ ਵਿਚ ਕੋਈ ਫਰਕ ਨਹੀਂ ਹੈ।
ਟਵੀਟ ਕਰਦਿਆਂ ਅਖਿਲੇਸ਼ ਯਾਦਵ ਨੇ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਕਿਹਾ ਕਿ ਹੁਣ 2022 ਵਿਚ ‘ਨਿਊ ਯੂਪੀ’ ਵਿਚ ਨਵੀਂ ਰੌਸ਼ਨੀ ਨਾਲ ਨਵਾਂ ਸਾਲ ਹੋਵੇਗਾ। 300 ਯੂਨਿਟ ਬਿਜਲੀ ਫ੍ਰੀ ਤੇ ਸਿੰਚਾਈ ਬਿੱਲ ਮੁਆਫ ਹੋਵੇਗਾ। ਨਵੇਂ ਸਾਲ ਸਾਰਿਆਂ ਨੂੰ ਅਮਨ, ਸੁੱਖ, ਖੁਸ਼ਹਾਲੀ ਦੇਵੇ। ਸਪਾ ਸਰਕਾਰ ਆਏਗੀ ਤੇ 300 ਯੂਨਿਟ ਫ੍ਰੀ ਘਰੇਲੂ ਬਿਜਲੀ ਤੇ ਸਿੰਚਾਈ ਦੀ ਬਿਜਲੀ ਮੁਫਤ ਦਿਵਾਏਗੀ।
ਉਨ੍ਹਾਂ ਕਿਹਾ ਕਿ ਤਰੀਖ ਜ਼ਰੂਰ ਬਦਲੀ ਹੈ ਪਰ ਆਉਣ ਵਾਲੇ ਸਮੇਂ ਵਿਚ ਨਵਾਂ ਸਾਲ ਉਦੋਂ ਹੋਵੇਗਾ ਜਦੋਂ ਆਉਣ ਵਾਲੇ ਸਮੇਂ ਵਿਚ ਨਵੀਂ ਸਰਕਾਰ ਬਣੇਗੀ। ਜਿਥੇ ਸਰਕਾਰ ਨੇ ਮਦਦ ਕਰਨੀ ਸੀ, ਸਰਕਾਰ ਨੇ ਨਹੀਂ ਕੀਤੀ। 90 ਮਜ਼ਦੂਰਾਂ ਦੀ ਜਾਨ ਚਲੀ ਗਈ। ਸਿਰਫ ਸਮਾਜਵਾਦੀ ਲੋਕਾਂ ਨੇ ਮਦਦ ਕੀਤੀ। ਜਿਸ ਆਕਸੀਜਨ ਤੋਂ ਜਾਨ ਬਚਾਈ ਜਾ ਸਕਦੀ ਸੀ ਉਹ ਸਰਕਾਰ ਨਹੀਂ ਦੇ ਸਕੀ। ਉਮੀਦ ਹੈ 2022 ਵਿਚ ਅਜਿਹੀ ਬੀਮਾਰੀ ਨਹੀਂ ਆਏਗੀ।
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਅਖਿਲੇਸ਼ ਯਾਦਵ ਦੇ ਐਲਾਨ ਤੋਂ ਬਾਅਦ ਗ੍ਰਾਮੀਣ ਨੂੰ ਔਸਤਨ 1200 ਰੁਪਏ ਅਤੇ ਸ਼ਹਿਰੀ ਉਪਭੋਗਤਾ ਨੂੰ ਔਸਤਨ 1700 ਰੁਪਏ ਦਾ ਫਾਇਦਾ ਹਰ ਮਹੀਨੇ ਹੋਵੇਗਾ।