ਗਾਇਕ ਸਿੱਧੂ ਮੂਸੇਵਾਲਾ ਨੇ ਬੀਤੇ ਦਿਨੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ। ਇਨ੍ਹਾਂ ਸਭ ਦਾ ਜਵਾਬ ਦੇਣ ਲਈ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣਾ ਪੱਖ ਪੂਰਿਆ ਹੈ।
ਮੂਸੇਵਾਲਾ ਨੇ ਕਿਹਾ ਕਿ ਮੈਂ ਬਹੁਤ ਸੋਚ-ਸਮਝ ਕੇ ਸਿਆਸਤ ਵਿਚ ਐਂਟਰੀ ਕੀਤੀ ਹੈ। ਮੈਂ ਕਾਂਗਰਸ ਪਾਰਟੀ ਜੁਆਇਨ ਕਰਨ ਦੇ ਆਪਣੇ ਸਟੈਂਡ ‘ਤੇ ਅੱਜ ਵੀ ਖੜਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜੇ ਕੁਝ ਬਦਲਣਾ ਚਾਹੁੰਦੇ ਹੋ ਤਾਂ ਸਾਨੂੰ ਸਿਸਟਮ ਦਾ ਹਿੱਸਾ ਬਣਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਫੇਸਬੁੱਕ ‘ਤੇ ਮੈਨੂੰ ਮਾੜੇ ਦਾ ਸਰਟੀਫਿਕੇਟ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਮੈਂ ਆਪਣੇ ਇਲਾਕੇ ਦੇ ਹਾਲਾਤ ਸੁਧਾਰਨ ਦੇ ਲਈ ਕਾਂਗਰਸ ਵਿਚ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਹੋਰ ਵੀ ਪਾਰਟੀਆਂ ਦੇ ਆਫਰ ਆਏ ਸਨ। ਕਾਂਗਰਸ ਵਿਚ ਸ਼ਾਮਲ ਹੋਣ ਉਤੇ ਮੇਰੇ ਕੋਲ ਸਵਾਲ ਪੁੱਛੇ ਜਾ ਰਹੇ ਹਨ ਕਿ ਸਿੱਖਾਂ ਦਾ ਕਤਲ ਕਰਨ ਵਾਲੀ ਪਾਰਟੀ ਵਿਚ ਕਿਉਂ ਸ਼ਾਮਲ ਹੋਏ। ਇਸ ਦੇ ਜਵਾਬ ਵਿਚ ਮੂਸੇਵਾਲਾ ਨੇ ਕਿਹਾ ਕਿ ਮੇਰਾ ਸਵਾਲ ਇਹ ਹੈ ਕਿ ਕੀ 1984 ਤੋਂ ਬਾਅਦ ਸਰਕਾਰ ਨੂੰ ਚੁਣਨ ਵਾਲੇ ਲੋਕ ਵੀ ਗੱਦਾਰ ਸੀ? ਜੇ ਕਾਂਗਰਸ ਛੱਡਕੇ ਮੈਂ ਕੋਈ ਹੋਰ ਪਾਰਟੀ ਜੁਆਇਨ ਕਰਦਾ ਤਾਂ ਤੁਸੀਂ ਉਸ ਨੂੰ ਵੀ ਮਾੜੀ ਕਹਿਣਾ ਸੀ
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਵਿਰੋਧ ਕਰ ਰਹੇ ਲੋਕਾਂ ਨੂੰ ਦੋ-ਟੁਕ ਜਵਾਬ ਦਿੰਦਿਆਂ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਇੰਟਰਨੈੱਟ ‘ਤੇ ਬੋਲਕੇ ਕੁਝ ਨਹੀਂ ਹੋਣਾ, ਅਜਿਹੇ ਬੋਲਣ ਵਾਲਿਆਂ ਦੀ ਮੈਨੂੰ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਆਪਣੇ ਕਰੀਅਰ ‘ਚ ਸਿਖਰ ‘ਤੇ ਹਾਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੈਨੂੰ ਗੱਦਾਰ ਕਹਿਣ ਵਾਲੇ ਗੱਦਾਰ ਸ਼ਬਦ ਦੀ ਪਰਿਭਾਸ਼ਾ ਸਿਖਕੇ ਆਉਣ। ਉਨ੍ਹਾਂ ਕਿਹਾ ਕਿ ਜੇ ਕੱਲ ਨੂੰ ਸਰਕਾਰ ਬਣੀ ਤੇ ਮੈਂ ਆਪਣੇ ਇਲਾਕੇ ਲਈ ਕੁਝ ਨਾ ਕੀਤਾ ਤਾਂ ਮੈਨੂੰ ਕਹਿਣਾ।