ਰਾਧਾ ਸਵਾਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਲਈ ਅਹਿਮ ਖਬਰ ਹੈ ਕਿ ਡੇਰਾ ਬਿਆਸ ਨੇ ਸਤਿਸੰਗ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਰਾਧਾ ਸੁਆਮੀ ਬਿਆਸ ਦੇ ਸਤਿਸੰਗ 20 ਮਾਰਚ ਤੋਂ ਮੁੜ ਸ਼ੁਰੂ ਕੀਤੇ ਜਾਣਗੇ।
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 2 ਸਾਲ ਬਾਅਦ ਸਤਿਸੰਗ ਸ਼ੁਰੂ ਕਰਨ ਜਾ ਰਹੇ ਹਨ। 20 ਮਾਰਚ ਨੂੰ ਭੰਡਾਰਾ ਹੋਵੇਗਾ। ਕੋਰੋਨਾ ਮਹਾਮਾਰੀ ਕਾਰਨ ਡੇਰਾ ਬਿਆਸ ਨੇ ਆਪਣੇ ਸਾਰੇ ਸਤਿਸੰਗ 2019 ਵਿਚ ਬੰਦ ਕਰ ਦਿੱਤੇ ਸਨ। ਕਿਸੇ ਵੀ ਜਗ੍ਹਾ ਸਤਿਸੰਗ ਨਹੀਂ ਹੋ ਰਿਹਾ ਸੀ ਪਰ ਹੁਣ ਹਾਲਾਤ ਆਮ ਹੋਣ ਦੇ ਮੱਦੇਨਜ਼ਰ ਫਿਰ ਤੋਂ ਸਤਿਸੰਗ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਰਾ ਬਿਆਸ ਦੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ।
ਭਾਵੇਂ ਕੋਰੋਨਾ ਮਾਮਲੇ ਘੱਟ ਗਏ ਹਨ ਪਰ ਇਸ ਦੇ ਬਾਵਜੂਦ ਕੁਝ ਸ਼ਰਤਾਂ ਤੇ ਨਿਯਮਾਂ ਰੱਖੇ ਗਏ ਹਨ। ਜਿਨ੍ਹਾਂ ਅਧੀਨ ਸਤਿਸੰਗ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਡੇਰੇ ਵਿਚ ਦਾਖਲੇ ਲਈ 18 ਸਾਲ ਤੋਂ ਵੱਧ ਉਮਰ ਦੀ ਸੰਗਤ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਐਂਟਰੀ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ ਤੇ ਨਾਲ ਹੀ ਪਛਾਣ ਪੱਤਰ ਵੀ ਦਿਖਾਉਣਾ ਪਵੇਗਾ। ਜਿਹੜੇ ਸ਼ਰਧਾਲੂਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਨਹੀਂ ਲਈ ਉਨ੍ਹਾਂ ਨੂੰ 72 ਘੰਟੇ ਪਹਿਲਾਂ ਦੀ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: