ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ‘ਤੇ ਆਪਣੇ ਕਤਲ ਲਈ ਅੱਤਵਾਦੀਆਂ ਨੂੰ ਪੈਸੇ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਜ਼ਰਦਾਰੀ ‘ਤੇ ਪਿਛਲੀਆਂ ਦੋ ਕੋਸ਼ਿਸ਼ਾਂ ਦੇ ਅਸਫਲ ਹੋਣ ਦੇ ਬਾਅਦ ਉਨ੍ਹਾਂ ਦੀ ਹੱਤਿਆ ਕਰਨ ਲਈ ਦੇਸ਼ ਦੀਆਂ ਖੁਫੀਆ ਏਜੰਸੀਆਂ ਨਾਲ ਨਵੀਂ ਯੋਜਨਾ ਰਚਣ ਦਾ ਦੋਸ਼ ਲਗਾਇਆ।
ਇਮਰਾਨ ਖਾਨ ਨੇ ਲਾਹੌਰ ਵਿਚ ਆਪਣੇ ਜਮਾਂ ਪਾਰਕ ਸਥਿਤ ਰਿਹਾਇਸ਼ ਤੋਂ ਵਰਚੂਅਲ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਪ੍ਰਧਾਨ ‘ਤੇ ਇਹ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਰਦਾਰੀ ਨਾਲ ਤਿੰਨ ਹੋਰ ਨਾਂ ਹਨ ਜੋ ਇਸ ਸਾਜਿਸ਼ ਦਾ ਹਿੱਸਾ ਹਨ। ਖਾਨ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਦੇਸ਼ ਨੂੰ ਉਨ੍ਹਾਂ ਲੋਕਾਂ ਬਾਰੇ ਜਾਣਨਾ ਚਾਹੀਦਾ ਹੈ ਜੋ ਇਸ ਦੇ ਪਿੱਛੇ ਸੀ ਤਾਂ ਕਿ ਦੇਸ਼ ਉੁਨ੍ਹਾਂ ਨੂੰ ਕਦੇ ਮਾਫ ਨਾ ਕਰੇ।
ਤਹਿਹੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਜਰਦਾਰੀ ਕੋਲ ਭ੍ਰਿਸ਼ਟਾਚਾਰ ਦਾ ਪੈਸਾ ਹੈ ਜਿਸ ਦਾ ਇਸਤੇਮਾਲ ਉਹ ਅੱਤਵਾਦੀ ਸੰਗਠਨਾਂ ਨੂੰ ਫੰਡਿੰਗ ਕਰਨ ਲਈ ਕਰ ਰਹੇ ਹਨ। ਹੁਣ ਉਨ੍ਹਾਂ ਨੇ ਇਕ ਪਲਾਨ ਬਣਾਇਆ ਹੈ ਤੇ ਇਸ ਪਿੱਛੇ ਆਸਿਫ ਜ਼ਰਦਾਰੀ ਹੈ। ਉਨ੍ਹਾਂ ਕੋਲ ਭ੍ਰਿਸ਼ਟਾਚਾਰ ਦਾ ਕਾਫੀ ਪੈਸਾ ਹੈ ਜਿਸ ਨੂੰ ਉਹ ਸਿੰਧ ਸਰਕਾਰ ਤੋਂ ਲੁੱਟਦੇ ਹਨ ਤੇ ਚੋਣਾਂ ਜਿੱਤਣ ‘ਤੇ ਖਰਚ ਕਰਦੇ ਹਨ। ਉਨ੍ਹਾਂ ਨੇ ਇਕ ਅੱਤਵਾਦੀ ਸੰਗਠਨ ਤੇ ਸ਼ਕਤੀਸ਼ਾਲੀ ਲੋਕਾਂ ਨੂੰ ਪੈਸਾ ਦਿੱਤਾ ਹੈ। ਏਜੰਸੀਆਂ ਉਨ੍ਹਾਂ ਨੂੰ ਸਹੂਲਤ ਦੇ ਰਹੀਆਂ ਹਨ।
ਖਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਕ ਰੈਲੀ ਵਿਚ ਮੈਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਚਾਰ ਲੋਕ ਸਨ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ ਸੀ ਪਰ ਹੁਣ ਮੈਂ ਇਹ ਖੁਲਾਸੇ ਕੀਤੇ ਤਾਂ ਉਹ ਪਿਛੇ ਹਟ ਗਏ। ਫਿਰ ਧਰਮ ਦੇ ਨਾਂ ‘ਤੇ ਮੈਨੂੰ ਖਤਮ ਕਰਨ ਲਈ ਵੀ ਪਲਾਨ ਬਣਾਇਆ ਪਰ ਮੈਨੂੰ ਇਸ ਬਾਰੇ ਵੀ ਪਤਾ ਲੱਗ ਗਿਆ।
ਇਹ ਵੀ ਪੜ੍ਹੋ : ਦਿੱਲੀ ਤੋਂ ਚੰਡੀਗੜ੍ਹ ਜਾਣਾ ਹੋਵੇਗਾ ਆਸਾਨ, NHAI ਨੇ ਤਿਆਰ ਕੀਤਾ ਸਪੈਸ਼ਲ ਰੂਟ, 2 ਘੰਟੇ ‘ਚ ਪੂਰਾ ਹੋਵੇਗਾ ਸਫਰ
ਦੱਸ ਦੇਈਏ ਕਿ 3 ਨਵੰਬਰ ਨੂੰ ਇਮਰਾਨ ਖਾਨ ਦੇ ਸੱਜੇ ਪੈਰ ‘ਚ ਗੋਲੀ ਲੱਗੀ ਸੀ ਜਦੋਂ ਵਜੀਰਾਬਾਦ ਖੇਤਰ ਵਿਚ ਬੰਦੂਕਧਾਰੀਆਂ ਨੇ ਉਨ੍ਹਾਂ ‘ਤੇ ਤੇ ਕੰਟੇਨਰ ‘ਤੇ ਲੱਗੇ ਟਰੱਕ ‘ਤੇ ਖੜ੍ਹੇ ਹੋਰ ਲੋਕਾਂ ‘ਤੇ ਗੋਲੀਆਂ ਦੀ ਬੌਛਾਰ ਕਰ ਦਿੱਤੀ ਸੀ। 70 ਸਾਲਾ ਖਾਨ ਨੇ ਪਹਿਲਾਂ ਉ ਸਾਜਿਸ਼ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਆਈਐੱਸਆਈ ਦੇ ਮੇਜਰ ਜਨਰਲ ਫੈਸਲ ਨਸੀਰ ਤੇ ਰਾਣਾ ਸਨਾਉਲਾਹ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: