ਲਗਾਤਾਰ ਦੋ ਮੈਚਾਂ ਵਿੱਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਨੇ ਆਖਿਰਕਾਰ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ਟੂਰਨਾਮੈਂਟ ਦੇ 33ਵੇਂ ਮੈਚ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾਇਆ। ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 20 ਓਵਰਾਂ ਵਿੱਚ 210/2 ਦੌੜਾਂ ਬਣਾਈਆਂ। ਰੋਹਿਤ ਸ਼ਰਮਾ (74) ਅਤੇ ਕੇਐਲ ਰਾਹੁਲ (69) ਨੇ ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਅਫਗਾਨਿਸਤਾਨ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 144 ਦੌੜਾਂ ਹੀ ਬਣਾ ਸਕੀ ਅਤੇ ਮੁਕਾਬਲਾ ਵੱਡੇ ਫਰਕ ਨਾਲ ਹਾਰ ਗਈ। ਇਸ ਮੈਚ ਦੇ ਨਾਲ-ਨਾਲ ਭਾਰਤ ਨੂੰ ਹੁਣ ਆਪਣੇ ਬਚੇ ਹੋਏ ਦੋਵੇਂ ਮੈਚਾਂ ਵਿਚ ਵੀ ਜਿੱਤ ਹਾਸਲ ਕਰਨੀ ਹੋਵੇਗੀ। ਸੈਮੀਫਾਈਲ ਵਿਚ ਪਹੁੰਚਣ ਲਈ ਭਾਰਤ ਨੂੰ ਦੂਜੀਆਂ ਟੀਮਾਂ ਵਿਚ ਹੋਣ ਵਾਲੇ ਮੁਕਾਬਲੇ ਖਾਸ ਕਰਕੇ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੇ ਨਤੀਜਿਆਂ ਨੂੰ ਦੇਖਣਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਅਫਗਾਨਿਸਤਾਨ ਦੀ ਸ਼ੁਰੂਆਤ ਖਰਾਬ ਰਹੀ ਅਤੇ ਤੀਜੇ ਓਵਰ ਦੀ ਆਖਰੀ ਗੇਦ ਉਤੇ ਮੁਹੰਮਦ ਸ਼ਮੀ ਨੇ ਮੁਹੰਮਦ ਸ਼ਹਿਜਾਦ ਨੂੰ ਸਿਫਰ ਉਤੇ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਤੇ ਅਗਲੀ ਹੀ ਗੇਂਦ ਉਤੇ ਜਸਪ੍ਰੀਤ ਬੁਮਰਾਹ ਨੇ ਹਜਰਤੁਲਾਹ ਜਜਈ (13) ਨੂੰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਅਸ਼ਵਿਨ ਨੇ ਗੁਲਬਦੀਨ ਨੂੰ 18 ਦੌੜਾਂ ਉਤੇ ਆਊਟ ਕਰ ਦਿੱਤਾ। ਅਸ਼ਵਿਨ ਨੇ ਅਗਲੇ ਹੀ ਓਵਰ ਵਿਚ ਨਜੀਬੁਲਾਹ ਜਦਰਾਨ ਦੀ ਵਿਕਟ ਲਈ।
6ਵੇਂ ਵਿਕਟ ਲਈ ਮੁਹੰਮਦ ਨਬੀ ਅਤੇ ਕਰੀਮ ਜਨਤ ਨੇ 38 ਗੇਂਦਾਂ ਉਤੇ 57 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਨੂੰ ਸ਼ਮੀ ਨੇ ਨਬੀ (35) ਦੌੜਾਂ ਉਤੇ ਆਊਟ ਕਰਕੇ ਤੋੜ ਦਿੱਤਾ। ਇਸ ਦੇ ਤੁਰੰਤ ਬਾਅਦ ਸ਼ਮੀ ਨੇ ਰਾਸ਼ਿਦ ਖਾਨ ਨੂੰ ਵੀ ਸਿਫਰ ‘ਤੇ ਪਵੇਲੀਅਨ ਦਾ ਰਸਤਾ ਦਿਖਾਇਆ। ਇਸ ਤਰ੍ਹਾਂ ਭਾਰਤ ਨੇ ਜਲਦ ਹੀ 66 ਦੌੜਾਂ ਦੇ ਫਰਕ ਨਾਲ ਮੈਚ ਜਿੱਤ ਲਿਆ






















