ਟੀਮ ਇੰਡੀਆ ਨੇ ਵਨਡੇ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਜਿੱਤ ਦਾ ਵਰਲਡ ਰਿਕਾਰਡ ਬਣਾ ਦਿਤਾ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਸੀਰੀਜ ਦੇ ਆਖਰੀ ਮੁਕਾਬਲੇ ਵਿਚ 317 ਦੌੜਾਂ ਨਾਲ ਹਰਾਇਆ। ਭਾਰਤ ਨੇ ਇਸ ਮਾਮਲੇ ਵਿਚ ਨਿਊਜ਼ੀਲੈਂਡ ਦਾ 15 ਸਾਲ ਪੁਰਾਣਾ ਰਿਕਾਰਡ ਤੋੜਿਆ। ਕੀਵੀ ਟੀਮ ਨੇ 2008 ਵਿਚ ਆਇਰਲੈਂਡ ਨੂੰ 290 ਦੌੜਾਂ ਤੋਂ ਹਰਾਇਆ ਸੀ।
ਵਿਰਾਟ ਕੋਹਲੀ, ਸ਼ੁਭਮਨ ਗਿੱਲ ਤੇ ਮੁਹੰਮਦ ਸਿਰਾਜ ਭਾਰਤ ਦੀ ਜਿੱਤ ਦੇ ਹੀਰੋ ਰਹੇ। ਵਿਰਾਟ ਕੋਹਲੀ ਨੇ ਨਾਟ ਆਊਟ 166 ਦੌੜਾਂ ਦੀ ਪਾਰੀ ਖੇਡਦੇ ਹੋਏ ਕਰੀਅਰ ਦਾ 46ਵਾਂ ਵਨਡੇ ਸੈਂਕੜਾ ਜੜਿਆ। ਦੂਜੇ ਪਾਸੇ ਸ਼ੁਭਮਨ ਗਿੱਲ ਨੇ 116 ਦੌੜਾਂ ਬਣਾਈਆਂ। ਭਾਰਤ ਨੇ 50 ਓਵਰਾਂ ਵਿਚ 5 ਵਿਕਟਾਂ ‘ਤੇ 390 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਜਵਾਬ ਵਿਚ ਸ਼੍ਰੀਲੰਕਾ ਦੀ ਟੀਮ 22 ਓਵਰਾਂ ਵਿਚ 9 ਵਿਕਟਾਂ ‘ਤੇ 73 ਦੌੜਾਂ ਦੇ ਸਕੋਰ ‘ਤੇ ਰੋਕਿਆ। ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਸ਼੍ਰੀਲੰਕਾ ਨੇ 6 ਬੱਲੇਬਾਜ਼ ਡਬਲ ਫਿਗਰ ਵਿਚ ਵੀ ਨਹੀਂ ਪਹੁੰਚ ਸਕੇ।
ਵਨਡੇ ਕ੍ਰਿਕਟ ਵਿਚ ਭਾਰਤੀ ਟੀਮ ਨੂੰ ਸਭ ਤੋਂ ਵੱਡੀ ਹਾਰ ਸਾਲ 2000 ਵਿਚ ਸ਼੍ਰੀਲੰਕਾ ਖਿਲਾਫ ਮਿਲੀ ਸੀ। ਉਦੋਂ ਸ਼੍ਰੀਲੰਕਾ ਨੇ ਟੀਮ ਇੰਡੀਆ ਨੂੰ 245 ਦੌੜਾਂ ਤੋਂ ਹਰਾਇਆ ਸੀ। ਹੁਣ ਭਾਰਤ ਨੇ ਸ਼੍ਰੀਲੰਕਾ ਨੂੰ ਉਸ ਦੀ ਸਭ ਤੋਂ ਵੱਡੀ ਹਾਰ ਦਿੱਤੀ ਹੈ। ਸਾਲ 2000 ਵਿਚ ਸ਼ਾਰਜਾਹ ਵਿਚ ਖੇਡੇ ਗਏ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਸਨਥ ਜੈਸੂਰਿਆ ਦੇ ਸੈਂਕੜੇ ਦੀ ਬਦੌਲਤ 299 ਦੌੜਾਂ ਬਣਾਈਆਂ ਸਨ ਜਵਾਬ ਵਿਚ ਭਾਰਤੀ ਪਾਰੀ 54 ਦੌੜਾਂ ‘ਤੇ ਸਿਮਟ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: