ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਟੀਮ ਨੇ 73 ਸਾਲ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਿਆ ਉਹ ਵੀ ਉੁਸ ਇੰਡੋਨੇਸ਼ੀਆ ਨੂੰ ਹਰਾ ਕੇ ਜਿਸ ਨੇ 14 ਵਾਰ ਇਸ ਖਿਤਾਬ ਨੂੰ ਹਾਸਲ ਕੀਤਾ ਹੈ। ਭਾਤ ਨੇ ਇੰਡੋਨੇਸ਼ੀਆ ਨੂੰ 3-0 ਨਾਲ ਮਾਤ ਦਿੱਤੀ। ਭਾਰਤ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਫਾਈਨਲ ਖੇਡ ਰਿਹਾ ਸੀ। 5 ਮੈਚਾਂ ਦੀ ਇਸ ਜੰਗ ਵਿਚ ਭਾਰ ਨੇ 2 ਸਿੰਗਲਸ ਤੇ ਇੱਕ ਡਬਲਸ ਮੈਚ ਜਿੱਤਿਆ।
ਭਾਰਤ ਦੀ ਇਸ ਕਾਮਯਾਬੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ‘ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਵੱਲੋਂ ਥਾਮਸ ਕੱਪ ਦੀ ਜਿੱਤ ਨਾਲ ਪੂਰਾ ਦੇਸ਼ ਉਤਸ਼ਾਹਿਤ ਹੈ। ਸਾਡੀ ਕੁਸ਼ਲ ਟੀਮ ਨੂੰ ਵਧਾਈ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ। ਇਹ ਜਿੱਤ ਕਈ ਆਉਣ ਵਾਲੇ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ।’
ਭਾਰਤੀ ਟੀਮ ਨੇ ਮਲੇਸ਼ੀਆ ਤੇ ਡੈਨਮਾਰਕ ਵਰਗੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ ਸੀ। ਇਸ ਲਈ ਟੀਮ ਦਾ ਆਤਮਵਿਸ਼ਵਾਸ ਕਾਫੀ ਮਜ਼ਬੂਤ ਰਿਹਾ। ਹੁਣ ਫਾਈਨਲ ਵਿਚ 14 ਵਾਰ ਦੀ ਰਿਕਾਰਡ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।
ਤੀਜਾ ਮੈਚ ਸਿੰਗਲਸ ਵਿਚ ਖੇਡਿਆ ਗਿਆ ਸੀ। ਇਸ ਵਿਚ ਕਿਦਾਂਬੀ ਸ਼੍ਰੀਕਾਂਤ ਤੇ ਜੋਨਾਤਨ ਕ੍ਰਿਸਟੀ ਆਹਮੋ-ਸਾਹਮਣੇ ਸਨ। ਮੈਚ ਵਿਚ ਸ਼ੁਰੂਆਤ ਤੋਂ ਹੀ ਕਿੰਦਾਬੀ ਨੇ ਆਪਣਾ ਦਬਦਬਾ ਬਣਾਏ ਰੱਖਿਆ ਤੇ ਕ੍ਰਿਸਟੀ ਨੂੰ ਕਿਸੇ ਵੀ ਤਰ੍ਹਾਂ ਤੋਂ ਮੈਚ ਵਿਚ ਮੌਕਾ ਨਹੀਂ ਦਿੱਤਾ। ਕਿੰਦਾਬੀ ਨੇ ਸਿੱਧੇ ਸੈਟਾਂ ਵਿਚ ਕ੍ਰਿਸਟੀ ਨੂੰ ਕਿਸੇ ਵੀ ਤਰ੍ਹਾਂ ਤੋਂ ਮੈਚ ਵਿਚ ਮੌਕਾ ਨਹੀਂ ਦਿੱਤਾ। ਕਿੰਦਾਬੀ ਨੇ ਸਿੱਧੇ ਸੈੱਟਾਂ ਵਿਚਕ੍ਰਿਸਟੀ ਨੂੰ 21-15 23-21 ਨਾਲ ਮਾਤ ਦਿੱਤੀ। ਕਿੰਦਾਬੀ ਦੀ ਇਸ ਜਿੱਤ ਨੇ ਟੀਮ ਇੰਡੀਆ ਨੂੰ ਫਾਈਨਲ ਵਿਚ 3-0 ਨਾਲ ਜੇਤੂ ਬਣਾਇਆ।

ਲਕਸ਼ੈ ਤੇ ਐਂਥੋਨੀ ਸਿਨਿਸੁਕਾ ਵਿਚ ਰੋਮਾਂਚਕ ਮੁਕਾਬਲਾ ਚੱਲਿਆ। ਪਹਿਲਾ ਸੈੱਟ ਐਂਥੋਨੀ ਨੇ 21-8 ਨਾਲ ਆਪਣੇ ਨਾਂ ਕੀਤਾ ਤਾਂ ਦੂਜਾ ਸੈੱਟ 21-17 ਨਾਲ ਜਿੱਤ ਕੇ ਲਕਸ਼ੇ ਨੇ ਮੈਚ ਬਰਾਬਰ ਕਰ ਦਿੱਤਾ। ਤੀਜਾ ਸੈੱਟ 21-16 ਨਾਲ ਜਿੱਤ ਕੇ ਲਕਸ਼ੇ ਨੇ ਮੈਚ ਆਪਣੇ ਨਾਂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -: