ਗਵਾਲੀਅਰ ਵਿਚ 12 ਚੀਤਿਆਂ ਨੂੰ ਦੱਖਣ ਅਫਰੀਕਾ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ। ਸੋਸ਼ਲ ਮੀਡੀਆ ‘ਤੇ ਇਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ। ਹਵਾਈ ਫੌਜ ਦੇ ਗਲੈਕਸੀ ਗਲੋਬਮਾਸਟਰ ਸੀ17 ‘ਤੇ 12 ਚੀਤਿਆਂ ਨੂੰ ਬੀਤੇ ਦਿਨੀਂ ਗਵਾਲੀਅਰ ਲਿਆਂਦਾ ਗਿਆ ਹੈ। ਇਨ੍ਹਾਂ ਚੀਤਿਆਂ ਦੇ ਭਾਰਤ ਵਿਚ ਆਉਣ ਨਾਲ ਬੇਹੱਦ ਖੁਸ਼ੀ ਹੈ। ਇਸ ਨੂੰ ਇਕ ਦੂਰਦਰਸ਼ੀ ਸੋਚ ਵਜੋਂ ਦੇਖਿਆ ਜਾ ਰਿਹਾ ਹੈ।
ਚੀਤਿਆਂ ਨੂੰ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਨੇ ਭਾਰਤ ਵਿੱਚ ਚੀਤਿਆਂ ਦੀ ਸਹੀ ਗਿਣਤੀ ਨੂੰ ਯਕੀਨੀ ਬਣਾਉਣ ਵਿੱਚ ਸਹਿਯੋਗ ਕਰਨ ਲਈ ਭਾਰਤ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਦਸਤਖਤ ਕੀਤੇ ਸਨ। ਇਸ ਤੋਂ ਪਹਿਲਾਂ 8 ਚੀਤੇ ਭਾਰਤ ਲਿਆਂਦੇ ਜਾ ਚੁੱਕੇ ਹਨ। ਪੀਐਮ ਮੋਦੀ ਦੇ ਜਨਮ ਦਿਨ ਮੌਕੇ ਚੀਤੇ ਲਿਆਂਦੇ ਗਏ ਸਨ।
ਇਹ ਵੀ ਪੜ੍ਹੋ : ਅਮਰੀਕਾ ‘ਚ ਮੁੜ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ, ਹਥਿਆਰਾਂ ਸਣੇ ਮੁਲਜ਼ਮ ਗ੍ਰਿਫਤਾਰ
ਦੱਸ ਦੇਈਏ ਕਿ ਭਾਰਤ ਸਰਕਾਰ ਨੇ 1952 ਵਿੱਚ ਚੀਤਿਆਂ ਨੂੰ ਅਲੋਪ ਹੋਣ ਦਾ ਐਲਾਨ ਕੀਤਾ ਸੀ। 71 ਸਾਲਾਂ ਬਾਅਦ ਚੀਤਿਆਂ ਨੂੰ ਭਾਰਤ ਲਿਆ ਕੇ ਸਾਂਭਿਆ ਜਾ ਰਿਹਾ ਹੈ। ਪੀਐਮ ਮੋਦੀ ਇਸ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਦੇਖਣ ਦੇ ਬਾਅਦ ਕਈ ਲੋਕ ਪ੍ਰਤੀਕਿਰਿਆਵਾਂ ਦੇ ਹੇ ਹਨ। ਹੁਣ ਦੇਸ਼ ਵਿਚ ਚੀਤਿਆਂ ਦੀ ਗਿਣਤੀ ਵਧੇਗੀ।
ਵੀਡੀਓ ਲਈ ਕਲਿੱਕ ਕਰੋ -: