ਤਕਨੀਕੀ ਕੰਪਨੀਆਂ ਬੱਗ ਲੱਭਣ ਲਈ ਲੋਕਾਂ ਨੂੰ ਕੰਮ ‘ਤੇ ਰੱਖਦੇ ਹਨ ਤਾਂ ਜੋ ਉਨ੍ਹਾਂ ਦੇ ਉਤਪਾਦਾਂ ਨੂੰ ਸਭ ਤੋਂ ਸੁਰੱਖਿਅਤ ਅਤੇ ਬਿਹਤਰ ਬਣਾਇਆ ਜਾ ਸਕੇ। ਇਸ ਦੌਰਾਨ ਇਕ ਅਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਰਾਈਡ ਸ਼ੇਅਰਿੰਗ ਕੰਪਨੀ Uber ਨੇ ਇਕ ਵਿਅਕਤੀ ਨੂੰ 3 ਲੱਖ ਰੁਪਏ ਤੋਹਫੇ ਵਜੋਂ ਦਿੱਤੇ ਹਨ। ਦਰਅਸਲ, ਆਨੰਦ ਪ੍ਰਕਾਸ਼ ਨਾਮ ਦੇ ਇੱਕ ਐਥੀਕਲ ਹੈਕਰ ਨੇ Uber ਵਿੱਚ ਇੱਕ ਬੱਗ ਦਾ ਪਤਾ ਲਗਾਇਆ ਹੈ, ਜਿਸ ਕਾਰਨ ਲੋਕ ਬਿਨਾਂ ਭੁਗਤਾਨ ਕੀਤੇ ਸਵਾਰੀ ਕਰ ਸਕਦੇ ਹਨ।
ਆਨੰਦ ਪ੍ਰਕਾਸ਼ ਨੇ ਲਿੰਕਡਇਨ ਪੋਸਟ ਰਾਹੀਂ ਦੱਸਿਆ ਕਿ ਉਸ ਨੂੰ Uber ਵਿੱਚ ਰੁਟੀਨ ਚੈਕਿੰਗ ਦੌਰਾਨ ਬੱਗ ਦਾ ਪਤਾ ਲੱਗਾ। ਉਸਨੇ ਪਾਇਆ ਕਿ ਲੋਕ ਬਿਨਾਂ ਕਿਸੇ ਪੈਸੇ ਦੇ ਅਮਰੀਕਾ ਅਤੇ ਭਾਰਤ ਵਿੱਚ ਸਵਾਰੀ ਕਰ ਸਕਦੇ ਹਨ ਅਤੇ ਇਸਦੇ ਲਈ ਲੋਕਾਂ ਨੂੰ ਸਿਰਫ ਅਵੈਧ ਭੁਗਤਾਨ ਵਿਧੀ ਦੀ ਵਰਤੋਂ ਕਰਨੀ ਪਏਗੀ। ਇਸ ਬੱਗ ਦੇ ਕਾਰਨ ਜੇਕਰ ਕੋਈ ਵੀ ਵਿਅਕਤੀ ਭੁਗਤਾਨ ਲਈ ਅਵੈਧ ਤਰੀਕਾ ਚੁਣਦਾ ਹੈ, ਤਾਂ ਰਾਈਡ ਆਪਣੇ ਆਪ ਪੂਰੀ ਅਤੇ ਮੁਫਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਡਾ. ਨਵਜੋਤ ਕੌਰ ਸਿੱਧੂ ਨੂੰ ਹੋਇਆ ਖ਼ਤਰਨਾਕ ਕੈਂਸਰ, ਟਵੀਟ ਕਰਕੇ ਸਾਂਝੀ ਕੀਤੀ ਜਾਣਕਾਰੀ
ਇਸ ਦੀ ਸੂਚਨਾ ਜਦੋਂ Uber ਕੰਪਨੀ ਨੂੰ ਮਿਲੀ ‘ਤਾਂ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ। ਜਾਂਚ ਵਿਚ ਇਹ ਬੱਗ ਸਹੀ ਪਾਇਆ ਗਿਆ। ਇਸ ‘ਤੋਂ ਬਾਅਦ ਕੰਪਨੀ ਨੇ ਇਸ ਨੂੰ ਠੀਕ ਕੀਤਾ। ਇਸ ਕਾਰਨ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਹੋ ਸਕਦਾ ਸੀ। ਇਸ ਦੇ ਬਦਲੇ ਆਨੰਦ ਪ੍ਰਕਾਸ਼ ਨੂੰ ਜੀਵਨ ਭਰ ਲਈ ਮੁਫਤ ਰਾਈਡ ਅਤੇ 3 ਲੱਖ ਰੁਪਏ ਦਾ ਇਨਾਮ ਦਿੱਤਾ। ਦੱਸ ਦੇਈਏ ਕਿ ਆਨੰਦ ਪ੍ਰਕਾਸ਼ ਇੱਕ ਸਾਈਬਰ ਸੁਰੱਖਿਆ ਫਰਮ ਦੇ CEO ਵੀ ਹਨ।
ਵੀਡੀਓ ਲਈ ਕਲਿੱਕ ਕਰੋ -: