ਭਾਰਤ-ਪਾਕਿਸਤਾਨ ਯੁੱਧ ਦੇ ਹੀਰੋ ਰਹੇ ਭੈਰੋਂ ਸਿੰਘ ਦਾ ਜੋਧਪੁਰ ਵਿਚ ਦੇਹਾਂਤ ਹੋ ਗਿਆ। ਭੈਰੋਂ ਸਿੰਘ 1987 ਵਿਚ ਬੀਐੱਸਐੱਫ ਤੋਂ ਰਿਟਾਇਰ ਹੋਏ ਸਨ ਅਤੇ ਇਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਰਾਠੌਰ 1971 ਯੁੱਧ ਦੇ ਵੈਟਰਨ ਹਨ ਜੋ ਇਸ ਦੌਰਾਨ ਲੌਂਗੇਵਾਲਾ ‘ਤੇ ਤਾਇਨਾਤ ਸਨ। ਭੈਰੋਂ ਸਿੰਘ ਨੂੰ ਸੈਨਾ ਮੈਡਲ ਤੋਂ ਸਨਮਾਨਿਤ ਕੀਤਾ ਗਿਆ ਸੀ। ਬੀਐੱਸਐੱਫ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਬੀਐੱਸਐੱਫ ਉਨ੍ਹਾਂ ਦੀ ਹਿੰਮਤ ਤੇ ਫਰਜ਼ ਪਰ੍ਤੀ ਸਮਰਪਣ ਨੂੰ ਸਲਾਮ ਕਰਦਾ ਹੈ।
ਭੈਰੋਂ ਸਿੰਘ ਨੂੰ 1972 ਵਿਚ ਫੌਜ ਤਮਗੇ ਤੋਂ ਇਲਾਵਾ ਕਈ ਹੋਰ ਫੌਜ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ਵਿਚ ਜੈਸਲਮੇਰ ਵਿਚ ਭੈਰੋਂ ਸਿੰਘ ਨਾਲ ਮੁਲਾਕਾਤ ਕੀਤੀ ਸੀ ਜਦੋਂ ਉਹ ਬੀਐੱਸਐੱਫ ਦੇ ਸਥਾਪਨਾ ਦਿਵਸ ਸਮਾਰੋਹ ਲਈ ਸਰਹੱਦੀ ਸ਼ਹਿਰ ਗਏ ਸਨ।
ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭੈਰੋਂ ਸਿੰਘ ਨੂੰ ਫੋਨ ਕੀਤਾ ਸੀ। ਪੀਐੱਮ ਨੇ ਉਨ੍ਹਾਂ ਨੂੰ ਕਿਹਾ ਸੀ ਕਿ 1971 ਦੇ ਯੁੱਧ ਵਿਚ ਉਨ੍ਹਾਂ ਦੇ ਯੋਗਦਾਨ ਲਈ ਰਾਸ਼ਟਰ ਉਨ੍ਹਾਂ ਦਾ ਰਿਣੀ ਹੈ ਤੇ ਦੇਸ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਹਿਬਲ ਕਲਾਂ ਮੋਰਚਾ : ਪਿਤਾ ਦੀ ਹੋਈ ਮੌਤ ਦਾ ਇਨਸਾਫ ਨਾ ਮਿਲਣ ‘ਤੇ ਸਰਕਾਰੀ ਨੌਕਰੀ ਤੋਂ ਦਿੱਤਾ ਅਸਤੀਫਾ
ਸਾਲ 1997 ਵਿਚ ਰਿਲੀਜ਼ ਹੋਈ ਫਿਲਮ ਬਾਰਡਰ ਵਿਚ ਭੈਰੋਂ ਸਿੰਘ ਦੀ ਭੂਮਿਕਾ ਸੁਨੀਲ ਸ਼ੈੱਟੀ ਨੇ ਨਿਭਾਈ ਸੀ। ਫਿਲਮ ਵਿਚ ਤਾਂ ਭੈਰੋਂ ਸਿੰਘ ਸ਼ਹੀਦ ਹੋ ਗਏ ਸਨ ਪਰ ਅਸਲੀ ਬੀਐੱਸਐੱਫ ਜਵਾਨ ਤੇ ਉਨ੍ਹਾਂ ਦੀ ਹਿੰਮਤ ਤੇ ਬਹਾਦੁਰੀ ਦੀ ਵਿਰਾਸਤ ਜੀਵਤ ਹੈ। ਸੁਨੀਲ ਸ਼ੈੱਟੀ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦੇਈਏ ਕਿ ਭੈਰੋਂ ਸਿੰਘ ਨੂੰ ਥਾਰ ਰੇਗਿਸਤਾਨ ਵਿਚ ਲੌਂਗੋਵਾਲ ਚੌਕੀ ‘ਤੇ ਤਾਇਨਾਤ ਕੀਤਾ ਗਿਆ ਸੀ ਜੋ BSF ਦੀ ਇਕ ਛੋਟੀ ਟੁਕੜੀ ਦੀ ਕਮਾਨ ਸੰਭਾਲ ਰਹੇ ਸਨ ਜਿਸ ਨਾਲ ਫੌਜ ਦੀ 23 ਪੰਜਾਬ ਰੈਜੀਮੈਂਟ ਦੀ ਇਕ ਕੰਪਨੀ ਸੀ। ਇਹ ਉਨ੍ਹਾਂ ਜਾਂਬਾਜ ਜਵਾਨਾਂ ਦੀ ਬਹਾਦੁਰੀ ਸੀ ਜਿਨ੍ਹਾਂ ਨੇ 5 ਦਸੰਬਰ 1971 ਨੂੰ ਇਸ ਥਾਂ ‘ਤੇ ਇਕ ਹਮਾਲਵਰ ਪਾਕਿਸਤਾਨੀ ਬ੍ਰਿਗੇਡ ਤੇ ਟੈਂਕ ਰੈਜੀਮੈਂਟ ਨੂੰ ਨਸ਼ਟ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: