ਗੂਗਲ, ਐਮਾਜ਼ਾਨ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਤੋਂ ਬਾਅਦ, ਹੁਣ ਭਾਰਤ ਦੀ ਪ੍ਰਮੁੱਖ IT ਕੰਪਨੀ ਇਨਫੋਸਿਸ ਨੇ ਵੀ ਛਾਂਟੀ ਕਰ ਦਿੱਤੀ ਹੈ। ਸੂਚਨਾ ਅਨੁਸਾਰ, ਇੰਫੋਸਿਸ ਨੇ ਅੰਦਰੂਨੀ ਫਰੈਸ਼ਰ ਮੁਲਾਂਕਣ (FA) ਟੈਸਟ ਪਾਸ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਹਟਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਨਫੋਸਿਸ ਨੇ 600 ਕਰਮਚਾਰੀਆਂ ਨੂੰ ਅੰਦਰੂਨੀ ਟੈਸਟਾਂ ‘ਚ ਫੇਲ ਹੋਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਹੈ। ਦੋ ਹਫ਼ਤੇ ਪਹਿਲਾਂ 208 ਫਰੈਸ਼ਰਾਂ ਨੂੰ FA ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਵਿੱਚ, ਕੁੱਲ 600 ਦੇ ਕਰੀਬ ਫਰੈਸ਼ਰਾਂ ਨੂੰ FA ਟੈਸਟ ਵਿੱਚ ਫੇਲ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਕੰਪਨੀ ਦੇ ਨੁਮਾਇੰਦੇ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਹਮੇਸ਼ਾ ਅੰਦਰੂਨੀ ਪ੍ਰੀਖਿਆ ‘ਚ ਫੇਲ ਹੋਣ ‘ਤੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਪੇਸ਼ਾਵਰ ‘ਤੋਂ ਬਾਅਦ ਹੁਣ ਕਵੇਟਾ ‘ਚ ਬੰਬ ਧਮਾਕਾ, ਪੁਲਿਸ ਲਾਈਨ ਨੂੰ ਬਣਾਇਆ ਨਿਸ਼ਾਨਾ, 5 ਲੋਕ ਜ਼ਖਮੀ
ਇਸ ਸਬੰਧੀ ਅਗਸਤ 2022 ਵਿੱਚ ਕੰਪਨੀ ਵਿੱਚ ਸ਼ਾਮਲ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਅਗਸਤ ਵਿੱਚ ਇੰਫੋਸਿਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਸਨੂੰ SAP ABAP ਸਟ੍ਰੀਮ ਲਈ ਸਿਖਲਾਈ ਦਿੱਤੀ ਗਈ ਸੀ। ਵਿਅਕਤੀ ਨੇ ਦੱਸਿਆ ਕਿ ਟੀਮ ਦੇ 150 ਲੋਕਾਂ ਵਿੱਚੋਂ, ਸਿਰਫ਼ 60 ਨੇ FA ਦੀ ਪ੍ਰੀਖਿਆ ਪਾਸ ਕੀਤੀ, ਬਾਕੀ ਲੋਕਾਂ ਨੂੰ 2 ਹਫ਼ਤੇ ਪਹਿਲਾਂ ਹੀ ਕੰਪਨੀ ‘ਤੋਂ ਕੱਢ ਦਿੱਤਾ ਗਿਆ। ਫਿਲਹਾਲ ਇਸ ਸਬੰਧੀ ਕੰਪਨੀ ਵਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -: