ਮੁੰਬਈ ਵਿਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ INS ਰਣਵੀਰ ‘ਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਵਿਚ ਜਹਾਜ਼ ਉਤੇ ਤਾਇਨਾਤ 3 ਨੇਵੀ ਜਵਾਨ ਸ਼ਹੀਦ ਹੋ ਗਏ ਹਨ ਤੇ 11 ਹੋਰ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ ਜਿਨ੍ਹਾਂ ਦਾ ਸਥਾਨਕ ਜਲ ਸੈਨਾ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੇ ਸਥਿਤੀ ਨੂੰ ਤੁਰੰਤ ਕਾਬੂ ਕਰ ਲਿਆ। ਜਿਸ ਨਾਲ ਜਹਾਜ਼ ਨੂੰ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਇੰਡੀਅਨ ਨੇਵੀ ਅਧਿਕਾਰੀਆਂ ਮੁਤਾਬਕ INS ਰਣਵੀਰ ਈਸਟਰ ਨੇਵਲ ਕਮਾਂਡ ਤੋਂ ਕ੍ਰਾਸ ਕੋਸਟ ਆਪ੍ਰੇਸ਼ਨਲ ਡਿਪਲਾਇਮੈਂਟ ਉਤੇ ਨਿਕਲਿਆ ਹੋਇਆ ਸੀ ਤੇ ਜਲਦ ਹੀ ਬੇਸ ਪੋਰਟ ਉਤੇ ਪਰਤਣ ਵਾਲਾ ਸੀ। ਧਮਾਕੇ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।ਇਸ ਦੀ ਜਾਂਚ ਲਈ ਇੱਕ ਬੋਰਡ ਆਫ ਇਨਕੁਆਰੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
Mix Vegetables Recipe | Mix Veg Restaurant Style Mix Veg | Shorts Video
ਗੌਰਤਲਬ ਹੈ ਕਿ ਕਿ ਪੰਜ ਰਾਜਪੂਤ-ਸ਼੍ਰੇਣੀ ਦੇ ਵਿਨਾਸ਼ਕਾਂ ਵਿਚੋਂ ਚੌਥਾ, INS ਰਣਵੀਰ ਨੂੰ 28 ਅਕਤੂਬਰ, 1986 ਨੂੰ ਭਾਰਤੀ ਜਲ ਸੈਨਾ ਵਿਚ ਸ਼ਾਮਲ ਕੀਤਾ ਗਿਆ ਸੀ।