ਪੰਜਾਬ ਵਿਚ ਚੰਨੀ ਸਰਕਾਰ ਬਣਦਿਆਂ ਹੀ ਵੱਡੇ ਪੱਧਰ ‘ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਬੀਤੀ ਰਾਤ ਪੰਜਾਬ ਸਰਕਾਰ ਵੱਲੋਂ ਆਈ. ਪੀ. ਐੱਸ. ਹਰਮਨਬੀਰ ਸਿੰਘ ਗਿੱਲ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ ਹੁਣ ਉਨ੍ਹਾਂ ਦੀ ਪੋਸਟਿੰਗ ਫਾਜ਼ਿਲਕਾ ਦੇ ਐੱਸ. ਐੱਸ. ਪੀ. ਵਜੋਂ ਕੀਤੀ ਗਈ ਹੈ। ਸਰਕਾਰ ਨੇ ਹਰਮਨਬੀਰ ਸਿੰਘ ਗਿੱਲ ਦੀ ਬਦਲੀ ਰਾਤੋਂ-ਰਾਤ ਦੂਜੀ ਵਾਰ ਕੀਤੀ ਹੈ। ਇਸ ਤੋਂ ਪਹਿਲਾਂ ਜਾਰੀ ਨੋਟੀਫਿਕੇਸ਼ਨ ਵਿਚ ਗਿੱਲ ਦਾ ਤਬਾਦਲਾ ਜਲੰਧਰ ਦੇ AIJ/ PAP-1 ਵਿਚ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੁੱਧਵਾਰ ਦੇਰ ਸ਼ਾਮ ਪੰਜਾਬ ਪੁਲਿਸ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ। ਸਰਕਾਰ ਨੇ 50 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ। ਇਨ੍ਹਾਂ ਵਿਚ 36 ਆਈ. ਪੀ. ਐੱਸ. ਅਤੇ 14 ਪੀ. ਪੀ. ਐੱਸ. ਅਧਿਕਾਰੀ ਸ਼ਾਮਲ ਹਨ। ਜਿਨ੍ਹਾਂ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਉਨ੍ਹਾਂ ਵਿਚ 7 ਏ. ਡੀ. ਜੀ. ਪੀ. ਰੈਂਕ ਦੇ ਅਫਸਰਾਂ ਤੋਂ ਇਲਾਵਾ 14 ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਵੀ ਸ਼ਾਮਲ ਹਨ।
ਵੀਡੀਓ ਦੇਖਣ ਲਈ ਕਲਿੱਕ ਕਰੋ :
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਆਈ. ਪੀ. ਐੱਸ. ਵਰਿੰਦਰ ਕੁਮਾਰ ਨੂੰ ਡਾਇਰੈਕਟਰ ਆਫ ਬਿਊਰੋ ਇਨਵੈਸਟੀਗੇਸ਼ਨ, ਜਤਿੰਦਰ ਕੁਮਾਰ ਜੈਨ ਨੂੰ ਏ. ਡੀ. ਜੀ. ਪੀ. ਪਾਵਰਕਾਮ ਪਟਿਆਲਾ ਲਗਾਇਆ ਗਿਆ ਹੈ। ਵਰੁਣ ਸ਼ਰਮਾ ਨੂੰ ਐੱਸ. ਐੱਸ. ਪੀ. ਫਰੀਦਕੋਟ, ਹਰਮਨਦੀਪ ਸਿੰਘ ਹੰਸ ਨੂੰ ਐੱਸ. ਐੱਸ. ਪੀ. ਫਿਰੋਜ਼ਪੁਰ, ਕੰਵੀਰਦੀਪ ਕੌਰ ਨੂੰ ਐੱਸ. ਐੱਸ. ਪੀ., ਐੱਸ. ਬੀ. ਐੱਸ. ਨਗਰ, ਅਲਕਾ ਮੀਨਾ ਨੂੰ ਐੱਸ. ਐੱਸ. ਪੀ. ਬਰਨਾਲਾ, ਰਵਜੋਤ ਗਰੇਵਾਲ ਨੂੰ ਐੱਸ. ਐੱਸ. ਪੀ. ਮਾਲੇਰਕੋਟਲਾ ਲਗਾਇਆ ਗਿਆ ਹੈ।