ਪੰਜਾਬ ਸਰਕਾਰ ਵੱਲੋਂ ਇਕ ਆਈਪੀਐੱਸ ਤੇ 3 ਪੀਪੀਐੱਸ ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿਚ ਆਈਪੀਐੱਸ ਅਧਿਕਾਰੀ ਕੁਮਾਰ ਯਾਦਵ ਨੂੰ ਜੋ ਕਿ ਆਈਜੀਪੀ ਟੈਕਨੀਕਲ ਸਪੋਰਟਸ ਸਰਵਿਸ ਪੰਜਾਬ ਚੰਡੀਗੜ੍ਹ ਵਿਚ ਤਾਇਨਾਤ ਸਨ, ਨੂੰ ਫਿਰੋਜ਼ਪੁਰ ਤੇ ਬਠਿੰਡਾ ਵਿਚ ਓਵਰਆਲ ਸੁਪਰਵੀਜ਼ਨ ਐੱਸਟੀਐੱਫ ਰੇਂਜ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪੀਪੀਐੱਸ ਅਧਿਕਾਰੀ ਹਰਪ੍ਰੀਤ ਸਿੰਘ ਨੂੰ ਐੱਸਟੀਐੱਫ ਰੇਂਜ ਜਲੰਧਰ, ਪੀਪੀਐੱਸ ਸਨੇਹਦੀਪ ਸ਼ਰਮਾ ਨੂੰ ਐੱਸਟੀਐੱਫ ਬਾਰਡਰ ਰੇਂਜ ਅੰਮ੍ਰਿਤਸਰ ਤੇ ਗੁਰਪ੍ਰੀਤ ਸਿੰਘ ਨੂੰ ਐੱਸਟੀਐੱਫ ਰੇਂਜ ਫਿਰੋਜ਼ਪੁਰ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: