ਈਰਾਨ ਦੀ ਇਸਲਾਮਿਕ ਸਰਕਾਰ ਦੇ ਫੈਸਲੇ ‘ਤੋਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸਲਿਮ ਦੇਸ਼ ‘ਚ ਔਰਤਾਂ ਨਾਲ ਹੋ ਰਹੇ ਜ਼ੁਲਮ ਨੂੰ ਦੇਖ ਕੇ ਲੋਕ ਹੈਰਾਨ ਹਨ। ਪਿਛਲੇ ਸਾਲ ਸਤੰਬਰ ਤੋਂ ਈਰਾਨ ‘ਚ ਹਿਜਾਬ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ, ਜਦਕਿ ਈਰਾਨ ਦੀ ਸਰਕਾਰ ਅਜੇ ਵੀ ਆਪਣੇ ਖੌਫਨਾਕ ਰਵੱਈਏ ਤੋਂ ਪਿੱਛੇ ਨਹੀਂ ਹਟ ਰਹੀ ਹੈ। ਹਾਲ ਹੀ ਵਿੱਚ ਸਟ੍ਰੀਟ ਡਾਂਸ ਕਰਨ ਵਾਲੇ ਇੱਕ ਜੋੜੇ ਨੂੰ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ ਇਕ ਈਰਾਨੀ ਜੋੜੇ ਨੂੰ ਦੇਸ਼ ਵਿਚ ਔਰਤਾਂ ਦੀ ਜੀਵਨ ਆਜ਼ਾਦੀ ਦੀ ਕ੍ਰਾਂਤੀ ਦੇ ਸਮਰਥਨ ਵਿਚ ਸੜਕਾਂ ‘ਤੇ ਨੱਚਣ ਦੇ ਦੋਸ਼ ਵਿਚ 10 ਸਾਲ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਬਲਾਗਰ ਜੋੜੇ ਅਸਤਿਆਜ਼ ਹਗੀਗੀ (21) ਅਤੇ ਅਮੀਰ ਮੁਹੰਮਦ ਅਹਿਮਦੀ (22) ਨੇ ਸੋਸ਼ਲ ਮੀਡੀਆ ‘ਤੇ ਈਰਾਨ ਦੀ ਰਾਜਧਾਨੀ ਤਹਿਰਾਨ ਦੇ ਫਰੀਡਮ ਸਕੁਆਇਰ ‘ਤੇ ਸਟ੍ਰੀਟ ਡਾਂਸ ਕਰਦੇ ਹੋਏ ਆਪਣੀ ਇਕ ਵੀਡੀਓ ਸ਼ੇਅਰ ਕੀਤੀ, ਜਿਸ ਤੋਂ ਬਾਅਦ ਇਸਲਾਮਿਕ ਸਰਕਾਰ ਤੁਰੰਤ ਹਰਕਤ ‘ਚ ਆ ਗਈ ਅਤੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ।
ਕ੍ਰਾਂਤੀਕਾਰੀ ਅਦਾਲਤ ਨੇ ਉਨ੍ਹਾਂ ਨੂੰ ਜਨਤਕ ਥਾਂ ‘ਤੇ ਨੱਚਣ ਅਤੇ ਵੇਸਵਾਗਮਨੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ੀ ਠਹਿਰਾਇਆ। ਅਦਾਲਤ ਨੇ ਅਸਤਿਆਜ਼ ਅਤੇ ਆਮਿਰ ‘ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਪਾਉਣ ਅਤੇ ਸਰਕਾਰ ਵਿਰੁੱਧ ਪ੍ਰਚਾਰ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਦੋਂ ਤੋਂ ਦੋਵਾਂ ਦੀ ਆਨਲਾਈਨ ਸਮੱਗਰੀ ਪੋਸਟ ਕਰਨ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਅਤੇ ਖੁਫੀਆ ਮੰਤਰਾਲੇ ਦੇ ਵਾਰਡ 209 ‘ਚ ਸ਼ਿਫਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਲੱਖਾਂ ਰੁਪਏ ਦੇ ਨਸ਼ੀਲੇ ਪਦਾਰਥ ਸਣੇ 4 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਇਸ ਮਾਮਲੇ ਸਬੰਧੀ ਕੁਝ ਲੋਕਾਂ ਵੱਲੋਂ ਸਰਕਾਰ ‘ਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਅਸਤਿਆਜ਼ ਅਤੇ ਆਮਿਰ ਨੂੰ ਵਕੀਲ ਵੀ ਨਹੀਂ ਕਰਨ ਦਿੱਤਾ ਅਤੇ ਨਾ ਹੀ ਜ਼ਮਾਨਤ ‘ਤੇ ਰਿਹਾਅ ਕੀਤਾ। ਦੋਵਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੀ ਗ੍ਰਿਫਤਾਰੀ ਬਾਰੇ ਕਿਸੇ ਨਾਲ ਗੱਲ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -: