ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਨਾਲ ਮੁਕਾਬਲੇ ਦੀ ਖਬਰ ਹੈ। ਸ਼ੌਪੀਆ ਐਨਕਾਊਂਟਰ ਵਿਚ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ ਤੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਸਰਚ ਆਪ੍ਰੇਸ਼ਨ ਜਾਰੀ ਹੈ। ਸੁਰੱਖਿਆ ਬਲ ਪੂਰੀ ਤਰ੍ਹਾਂ ਚੌਕਸ ਹਨ ਅਤੇ ਆਪਣੀ ਪੁਜ਼ੀਸ਼ਨ ‘ਤੇ ਅੱਗੇ ਵੱਧ ਰਹੇ ਹਨ।
ਮੁਕਾਬਲਾ ਸ਼ਨੀਵਾਰ ਸਵੇਰੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ। ਇਲਾਕੇ ਵਿਚ ਕਿੰਨੇ ਕੱਟੜਪੰਥੀ ਮੌਜੂਦ ਹਨ, ਇਸ ਦੀ ਜਾਣਕਾਰੀ ਨਹੀਂ ਹੈ ਪਰ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਤੇ ਸਰਚ ਮੁਹਿੰਮ ਜਾਰੀ ਹੈ। ਦੋਵੇਂ ਪਾਸਿਓਂ ਫਾਇਰਿੰਗ ਦੀ ਵੀ ਸੂਚਨਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਹ ਵੀ ਪੜ੍ਹੋ : ਪੰਜਾਬ ਚੋਣਾਂ ਤੋਂ ਪਹਿਲਾਂ CM ਚੰਨੀ ਤੇ ਸਿੱਧੂ ਮੂਸੇ ਵਾਲਾ ਖਿਲਾਫ਼ ਪਰਚਾ ਦਰਜ ! ਜਾਣੋ ਕੀ ਹੈ ਪੂਰਾ ਮਾਮਲਾ
ਪੁਲਿਸ ਮੁਤਾਬਕ ਜੈਨਪੋਰਾ ਦੇ ਚੇਰਮਾਰਗ ਵਿਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਐੱਸਓਜੀ, ਸੈਨਾ ਤੇ ਸੀਆਰਪੀਐੱਫ ਦੇ ਸੰਯੁਕਤ ਦਲ ਉਥੇ ਪਹੁੰਚ ਗਏ ਤੇ ਸਾਂਝੀ ਸਰਚ ਮੁਹਿੰਮ ਚਲਾਈ। ਸੁਰੱਖਿਆ ਬਲਾਂ ਨੇ ਆਤਮ ਸਮਰਪਣ ਲਈ ਕਿਹਾ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਇੱਕ ਅੱਤਵਾਦੀ ਢੇਰ ਕਰ ਦਿੱਤਾ। ਅੱਤਵਾਦੀ ਲਗਾਤਾਰ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰ ਰਹੇ ਹਨ। ਫਿਲਹਾਲ ਮੁਕਾਬਲਾ ਜਾਰੀ ਹੈ।