ਕਾਮਨਵੈਲਥ ਗੇਮਜ ਵਿਚ ਅੱਜ ਦੇਸ਼ ਨੂੰ ਪੰਜਵਾਂ ਤਮਗਾ ਮਿਲ ਗਿਆ ਹੈ। ਜੈਰਮੀ ਲਾਲਨਿਰੁੰਗਾ ਨੇ ਵੇਟਲਿਫਟਿੰਗ ਵਿਚ ਸੋਨੇ ਦਾ ਤਮਗਾ ਜਿੱਤ ਲਿਆ ਹੈ। ਉਹ ਬਰਮਿੰਘਮ ਵਿਚ ਗੋਲਡ ਮੈਡਲ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਐਥਲੀਟ ਹਨ। ਹੁਣ ਤੱਕ ਭਾਰਤ ਨੂੰ ਪੰਜ ਤਮਗੇ ਮਿਲੇ ਹਨ ਤੇ ਸਾਰੇ ਤਮਗੇ ਵੇਟਲਿਫਟਿੰਗ ਵਿਚ ਹੀ ਆਏ ਹਨ।
19 ਸਾਲ ਦੇ ਨੌਜਵਾਨ ਵੇਟਲਿਫਟਰ ਜੈਰਮੀ ਨੇ ਕਾਮਨਵੈਲਥ ਗੇਮਸ 2022 ਵਿਚ 67 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਜਿੱਤਿਆ ਹੈ। ਕਾਮਨਵੈਲਥ ਗੇਮਸ ਵਿਚ ਭਾਰਤ ਦਾ ਦੂਜਾ ਮੈਡਲ ਹੈ। ਲਾਲਨਿਰੁੰਗਾ 300 ਕਿਲੋਗ੍ਰਾਮ ਭਾਰ ਚੁੱਕਣ ਦੀ ਕੋਸ਼ਿਸ਼ ਵਿਚ ਸੋਨ ਤਮਗਾ ਦਿਵਾਉਣ ਵਿਚ ਸਫਲ ਰਿਹਾ। ਜੈਰਮੀ ਨੇ ਚਾਰ ਸਾਲ ਦੇ ਵਿਚ ਤੀਜੀ ਵਾਰ ਤਿਰੰਗੇ ਦੀ ਸ਼ਾਨ ਵਧਾਈ ਹੈ। ਉਨ੍ਹਾਂ ਨੇ ਸਾਲ 2018 ਵਿਚ ਯੁਵਾ ਓਲੰਪਿਕ ਵਿਚ ਗੋਲਡ ਮੈਡਲ ਤੋਂ ਇਲਾਲਾ ਪਿਛਲੇ ਸਾਲ ਕਾਮਨਵੈਲਥ ਗੇਮਸ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਹੁਣ ਉਨ੍ਹਾਂ ਤੋਂ ਪੈਰਿਸ ਓਲੰਪਿਕ 2024 ਵਿਚ ਗੋਲਡ ਮੈਡਲ ਜਿੱਤਣ ਦੀ ਉਮੀਦ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੈਰਮੀ ਲਾਲਨਿਰੁੰਗਾ ਨੂੰ ਵੇਟ ਲਿਫਟਿੰਗ ਵਿਚ ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਮੈਡਲ ਜਿੱਤਣ ਦੀਆਂ ਬਹੁਤ-ਬਹੁਤ ਮੁਬਾਰਕਾਂ। ਚੱਕਦੇ ਇੰਡੀਆ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਜੈਰੇਮੀ ਲਾਲਨਿਰੁੰਗਾ ਨੂੰ ਗੋਲਡ ਮੈਡਲ ਜਿੱਤਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਸੱਟ ਲੱਗਣ ਦੇ ਬਾਵਜੂਦ ਤੁਸੀਂ ਆਪਣੇ ਆਤਮਵਿਸ਼ਵਾਸ ਨਾਲ ਤੁਹਾਨੂੰ ਇਤਿਹਾਸ ਰਚਣ ਅਤੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਸਮਰੱਥ ਬਣਾਇਆ। ਤੁਹਾਡੇ ਪੋਡੀਅਮ ਫਿਨਿਸ਼ ਨੇ ਭਾਰਤੀਆਂ ਨੂੰ ਮਾਣ ਨਾਲ ਭਰ ਦਿੱਤਾ ਹੈ। ਤੁਹਾਨੂੰ ਅਜਿਹੇ ਹੋਰ ਮਾਣ ਭਰੇ ਪਲਾਂ ਲਈ ਸ਼ੁੱਭਕਾਮਨਾ।
ਵੀਡੀਓ ਲਈ ਕਲਿੱਕ ਕਰੋ -: