ਵਿਜੀਲੈਂਸ ਨੇ ਰੇਲਵੇ ਭਰਤੀ ਘੋਟਾਲੇ ਵਿਚ ਇਕ ਵਿਅਕਤੀ ਨੂੰ 20000 ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਦੋ ਨੌਜਵਾਨਾਂ ਨੂੰ ਰੇਲਵੇ ਵਿਚ ਨੌਕਰੀ ਦਿਵਾਉਣ ਦੇ ਬਦਲੇ ਵਿਚ 9 ਲੱਖ ਰੁਪਏ ਵਸੂਲੇ ਸਨ। ਮੁਲਜ਼ਮ ਕਾਂਗਰਸੀ ਨੇਤਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਪੂਰੇ ਖੇਡ ਵਿਚ ਦਿੱਲੀ ਰੇਲਵੇ ਹੈੱਡਕੁਆਰਟਰ ਦੇ ਦੋ ਕਲਰਕ ਵੀ ਸ਼ਾਮਲ ਹਨ। ਮੁਲਜ਼ਮਾਂ ਨੇ ਨਿਯਮ ਮੁਤਾਬਕ ਰੇਲਵੇ ਵਿਚ ਮੈਡੀਕਲ, ਟ੍ਰੇਨਿੰਗ ਤੇ ਇਨਕੁਆਰੀ ਤੱਕ ਕਰਵਾਈ ਸੀ ਤੇ ਡਾਕਘਰ ਦੇ ਪੱਤਰ ਭੇਜੇ ਸਨ। ਮੰਗਲਵਾਰ ਨੂੰ ਉਕਤ ਮੁਲਜ਼ਮ ਪੁਰਾਣੇ ਕੰਮ ਨੂੰ ਕਰਾਉਣ ਲਈ 20,000 ਹੋਰ ਮੰਗ ਰਿਹਾ ਸੀ ਜਿਸ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਹੈ।
ਵਿਜੀਲੈਂਸ ਫਿਰੋਜ਼ਪੁਰ ਨੇ ਰੇਲਵੇ ਦੇ ਦੋ ਕਲਰਕ ਸਣੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਮੰਗਲ ਸਿੰਘ ਵਾਸੀ ਪਿੰਡ ਅਲੀਕੇ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਦੇ ਦੋ ਬੇਟੇ ਨਸੀਬ ਸਿੰਘ ਤੇ ਗੁਰਪ੍ਰੀਤ ਸਿੰਘਹੈ। ਉਸ ਦਾ ਭਰਾ ਮੇਜਰ ਸਿੰਘ ਉਸ ਦੇ ਨਾਲ ਰਹਿੰਦਾ ਹੈ। ਮੇਜਰ ਨੇ ਕਿਹਾ ਕਿ ਉਸ ਦੇ ਦੋਸਤ ਦਲਜੀਤ ਸਿੰਘ ਵਾਸੀ ਦੁਲਚੀਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨਾਲ ਪਛਾਣ ਹੈ। ਉਹ ਮੇਰੇ ਦੋਵੇਂ ਬੇਟੇ ਦੀ ਰੇਲਵੇ ਵਿਚ ਨੌਕਰੀ ਲਗਵਾ ਦੇਵੇਗਾ। ਇਸ ਸਬੰਧੀ ਦਲਜੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਰੇਲਵੇ ਵਿਚ ਟਿਕਟ ਨਿਰੀਖਣ ਲਗਾਉਣ ਦੇ 6 ਲੱਖ ਰੁਪਏ ਤੇ ਗੈਂਗਮੈਨ ਦੇ ਭਰਤੀ ਕਰਵਾਉਣ ਦੇ 4 ਲੱਖ ਲੱਗਣਗੇ।
ਦਲਜੀਤ ਤੋਂ ਸਾਢੇ ਚਾਰ-ਚਾਰ ਲੱਖ ਵਿਚ ਸੌਦਾ ਤੈਅ ਹੋਇਆ। ਦਲਜੀਤ ਨੇ ਕਿਹਾ ਕਿ ਪੈਸੇ ਤਿੰਨ ਕਿਸ਼ਤਾਂ ਵਿਚ ਦੇਣੇ ਹੋਣਗੇ। ਮੈਡੀਕਲ ਦਾ ਲੈਟਰ ਡਾਕਘਰ ਰਾਹੀਂ ਆਉਣ ‘ਤੇ ਦੋਵਾਂ ਨੇ ਪਹਿਲੀ ਕਸ਼ਿਤ ਦਿਲਜੀਤ ਨੂੰ ਦੇ ਦਿੱਤੀ। ਦਿੱਲੀ ਰੇਲਵੇ ਹਸਪਤਾਲ ਵਿਚ ਦੋਵੇਂ ਮੁੰਡਿਆਂ ਦਾ 525-525 ਰੁਪਏ ਦੀ ਰਸੀਦ ਕੱਟ ਕੇ ਮੈਡੀਕਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਹੋਲੀ ਮੌਕੇ ਸ਼ਿਮਲਾ ‘ਚ ਵੱਡਾ ਹਾਦਸਾ, 200 ਮੀਟਰ ਡੂੰਘੀ ਖੱਡ ‘ਚ ਡਿੱਗੀ ਕਾਰ, ਫੌਜੀ ਸਣੇ 4 ਲੋਕਾਂ ਦੀ ਮੌਤ
ਜਾਂਚ ਦੀ ਲੈਟਰ ਆਉਣ ‘ਤੇ ਦੂਜੀ ਕਿਸ਼ਤ ਦਲਜੀਤ ਨੂੰ ਦੇ ਦਿੱਤੀ। ਇਸ ਦੇ ਬਾਅਦ ਦਲਜੀਤ ਉਨ੍ਹਾਂ ਨੂੰ ਦਿੱਲੀ ਲੈ ਗਿਆ ਜਿਥੇ ਡੀਆਰਐੱਮ ਦਫਤਰ ਵਿਚ ਕੰਮ ਕਰਦੇ ਹੈੱਡ ਕਲਰਕ ਰਵੀ ਮਲਹੋਤਰਾ ਤੇ ਜੋਗਿੰਦਰ ਸਿੰਘ ਨਾਲ ਮਿਲਵਾਇਆ। ਉਨ੍ਹਾਂ ਕਿਹਾ ਤੇਰਾ ਕੰਮ ਹੋ ਚੁੱਕਾ ਹੈ, ਘਰ ‘ਤੇ ਟ੍ਰੇਨਿੰਗ ਦਾ ਪੱਤਰ ਆ ਜਾਵੇਗਾ ਫਿਰ ਉਨ੍ਹਾਂ ਦੇ ਘਰ ਟ੍ਰੇਨਿੰਗ ਲਈ ਪੱਤਰ ਪਹੁੰਚਿਆ ਹੈ।
ਦੋਵੇਂ ਨੂੰ ਵਾਰਾਣਸੀ ਵਿਚ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਦਿੱਤੀ ਗਈ ਤੇ ਟ੍ਰੇਨਿੰਗ ਦੌਰਾਨ ਤਨਖਾਹ ਵੀ ਦਿੱਤੀ ਗਈ। ਟ੍ਰੇਨਿੰਗ ਖਤਮ ਹੋਣ ‘ਤੇ ਕਿਹਾ ਕਿ ਹੁਣ 45 ਦਿਨ ਬਾਅਦ ਪੱਤਰ ਆਏਗਾ ਤੇ ਉਨ੍ਹਾਂ ਨੂੰ ਨੌਕਰੀ ਮਿਲ ਜਾਵੇਗੀ। ਮੰਗਲ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਘਰ ਪੱਤਰ ਨਹੀਂ ਪਹੁੰਚਿਆ। 9 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਦਲਜੀਤ ਇਸ ਕੰਮ ਲਈ ਹੁਣ 20,000 ਰੁਪਏ ਮੰਗ ਰਿਹਾ ਹੈ। ਵਿਜੀਲੈਂਸ ਨੇ 20,000 ਵਸੂਲਦਿਆਂ ਦਲਜੀਤ ਨੂੰ ਕਾਬੂ ਕੀਤਾ ਹੈ। ਥਾਣਾ ਵਿਜੀਲੈਂਸ ਨੇ ਦਲਜੀਤ ਸਿੰਘ, ਹੈੱਡ ਕਲਰਕ ਰਵੀ ਮਲਹੋਤਰਾ ਤੇ ਕਲਰਕ ਜੋਗਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: