ਰਾਜਪੁਰਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਪੱਤਰਕਾਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਪੱਤਰਕਾਰ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਜਿਸ ਵਿਚ ਉਸ ਨੇ ਕਈ ਵੱਡੇ ਲੋਕਾਂ ‘ਤੇ ਸੁਸਾਈਡ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ।
ਵੀਡੀਓ ਵਿਚ ਪੱਤਰਕਾਰ ਨੇ ਸਾਬਕਾ ਕਾਂਗਰਸੀ ਵਿਧਾਇਕ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ। ਰਾਜਪੁਰਾ ਦੇ ਰਮੇਸ਼ ਸ਼ਰਮਾ ਪੱਤਰਕਾਰ ਵੱਲੋਂ ਸੁਸਾਈਡ ਕੀਤੀ ਗਈ। ਵੀਡੀਓ ਵਿਚ ਰਮੇਸ਼ ਸ਼ਰਮਾ ਨੇ ਦੱਸਿਆ ਕਿ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੇਰੀ ਦੁਕਾਨ ‘ਤੇ ਕਬਜ਼ਾ ਕਰਵਾ ਕੇ ਮੈਨੂੰ ਬੇਰੋਜ਼ਗਾਰ ਕਰ ਦਿੱਤਾ ਸੀ। ਉਸ ਦੇ ਬੇਟੇ ਮਿਲਟੀ ਕੰਬੋਜ ਨੇ 30,000 ਰੁਪਏ ਮਹੀਨਾ ਨਾ ਦੇਣ ਕਾਰਨ ਸਾਡਾ ਢਾਬਾ ਬੰਦ ਕਰਵਾ ਦਿੱਤਾ ਸੀ।
ਮੈਂ ਸੰਜੀਵ ਗਰਗ ਕੋਲੋਂ 5 ਲੱਖ ਰੁਪਏ ਲੈਣੇ ਹਨ ਅਤੇ ਅਵਤਾਰ ਸਿੰਘ ਜੋ ਨਕਲੀ ਫਰੀਡਮ ਫਾਈਟਰ ਬਣਿਆ ਹੋਇਆ ਹੈ ਤੇ ਲਵਕੇਸ਼ ਕਪੂਰ ਜੋ 10ਵੀਂ ਪਾਸ ਡੈਂਟਲ ਸਰਜਨ ਹੈ ਤੇ ਇਸ ਦਾ ਭਰਾ ਜੋ ਦੁਕਾਨਦਾਰੀ ਕਰਦਾ ਹੈ, ਪੱਤਰਕਾਰੀ ਕਰਦਾ ਹੈ ਤੇ ਗੰਗਾਨਗਰ ਤੋਂ ਵਕਾਲਤ ਦੀ ਡਿਗਰੀ ਲਿਆ ਕੇ ਬਲੈਕਮੇਲਿੰਗ ਕਰ ਰਿਹਾ ਹੈ। ਮੈਂ ਸਾਰਿਆਂ ਦੀ ਸ਼ਿਕਾਇਤ ਕੀਤੀ ਸੀ ਤੇ ਹੁਣ ਸਾਰਿਆਂ ਨੇ ਮੈਨੂੰ ਪ੍ਰੇਸ਼ਾਨ ਕਰਨ ਲਈ ਮਿਲੀਭੁਗਤ ਨਾਲ ਮੇਰੇ ਉਤੇ ਕਈ ਕੇਸ ਪਾ ਕੇ ਪ੍ਰੇਸ਼ਾਨ ਕਰ ਰਹੇ ਹਨ।
ਇਹ ਵੀ ਪੜ੍ਹੋ : ਪੱਤਰਕਾਰ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਦੇਹ ਅੱਗੇ ਭੁੱਬਾਂ ਮਾਰ ਰੋਈ ਪਤਨੀ, ਆਖਰੀ ਵੀਡੀਓ ਨੇ ਹਿਲਾਕੇ ਰੱਖ’ਤਾ ਸਭ ਨੂੰ !
ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਇਨ੍ਹਾਂ ਸਭ ਲੋਕਾਂ ਕੋਲੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ, ਕਿਉਂਕਿ ਇਨ੍ਹਾਂ ਸਾਰਿਆਂ ਨੇ ਰਲ ਕੇ ਉਸ ਉਪਰ ਕਈ ਕੇਸ ਪਵਾ ਦਿੱਤੇ। ਮਾਮਲੇ ਦਾ ਪਤਾ ਲੱਗਣ ‘ਤੇ ਪੁਲਿਸ ਤੁਰੰਤ ਮੌਕੇ ਉਪਰ ਪੁੱਜੀ ਅਤੇ ਜਾਂਚ ਅਰੰਭ ਦਿੱਤੀ ਹੈ। ਖੁਦਕੁਸ਼ੀ ਨੋਟ ਬਰਾਮਦ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: