ਜੰਮੂ:ਜੰਮੂ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਉਘੇ ਲੇਖਕ ਸ਼੍ਰੀ ਨਿੰਦਰ ਘੁਗਿਆਣਵੀ ਦੀ ਬਹੁ- ਚਰਚਿਤ ਸਵੈ ਜੀਵਨੀ ਪੁਸਤਕ “ਮੈਂ ਸਾਂ ਜੱਜ ਦਾ ਅਰਦਲੀ” ਨੂੰ ਐਮ ਏ ਪੰਜਾਬੀ (ਤੀਜਾ ਸਮੈਸਟਰ) ਲਈ ਲਗਾਇਆ ਗਿਆ ਹੈ।
ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਨਿੰਦਰ ਘੁਗਿਆਣਵੀ ਦੀ ਇਸ ਪੁਸਤਕ ਦੇ ਪੰਜਾਬੀ ਵਿਚ 12 ਐਡੀਸ਼ਨ ਪ੍ਰਕਾਸ਼ਿਤ ਹੋਏ ਤੇ ਹਿੰਦੀ, ਤੇਲਗੂ, ਕੰਨੜ, ਮਲਿਆਲਮ, ਉਰਦੂ, ਮੈਥਿਲੀ, ਸਿੰਧੀ, ਭੋਜਪੁਰੀ ਆਦਿ ਭਾਸ਼ਾਵਾਂ ਵਿਚ ਇਸਦਾ ਅਨੁਵਾਦ ਹੋ ਚੁੱਕਾ ਹੈ ਤੇ ਇਸ ਪੁਸਤਕ ਉਪਰ 2005 ਵਿਚ ਇਕ ਲਘੂ ਫਿਲਮ ਵੀ ਬਣਾਈ ਗਈ ਸੀ। ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਇਸ ਪੁਸਤਕ ‘ਤੇ ਅਧਾਰਿਤ ਐਮ ਫਿੱਲ ਦੀ ਡਿਗਰੀ ਵੀ ਕੀਤੀ ਹੈ।
ਸ਼੍ਰੀ ਘੁਗਿਆਣਵੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪੁਸਤਕ ਕੁਰੂਕਸ਼ੇਤਰ ਯੂਨੀਵਰਸਿਟੀ ਵਲੋਂ ਬੀ ਏ (ਸਮੈਸਟਰ ਦੂਜਾ) ਵਿਚ ਵੀ ਪੜ੍ਹਾਈ ਜਾ ਰਹੀ ਹੈ ਅਤੇ ਇਸਦਾ ਅੰਗਰੇਜ਼ੀ ਵਿੱਚ ਹੋਇਆ ਅਨੁਵਾਦ ਵੀ ਪ੍ਰਕਾਸ਼ਨਾ ਅਧੀਨ ਹੈ। ਇੰਗਲੈਂਡ ਦੇ ਦੇਸੀ ਰੇਡੀਓ ਨੇ ਇਸਦਾ ਰੇਡੀਓ ਰੂਪਾਂਤਰ ਪ੍ਰਸਾਰਿਤ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਨਿੰਦਰ ਘੁਗਿਆਣਵੀ ਨੂੰ ਇਸ ਸਮੇਂ ਉਤੇ ਵਧਾਈ ਦਿੱਤੀ ਹੈ ਤੇ ਕਿਹਾ ਕਿ ਇਹ ਵਾਰਤਕ ਪੁਸਤਕ ਉਨ੍ਹਾਂ ਦੇ ਮਨ ਭਾਉਂਦੀ ਪੰਜਾਬੀ ਪੁਸਤਕ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਨਸ਼ੇ ਦੇ ਮੁੱਦੇ ‘ਤੇ ਘਿਰੇ ਕੈਪਟਨ, ਹੁਣ 100 ਦਿਨਾਂ ‘ਚ ਪਿੰਡਾਂ ਨੂੰ ਨਸ਼ਾਮੁਕਤ ਕਰਨ ਦੀ ਤਿਆਰੀ