ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜਸਭਾ ਸਾਂਸਦ ਹਰਭਜਨ ਸਿੰਘ ਭੱਜੀ ਨੇ ਸਦਨ ਵਿਚ ਉਨ੍ਹਾਂ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਉਠਾਉਣ ਵਾਲਿਆਂ ਨੂੰ ਆੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਉਨ੍ਹਾਂ ਦੀ 60 ਫੀਸਦੀ ਤੋਂ ਜ਼ਿਆਦਾ ਹਾਜ਼ਰੀ ਹੈ। ਉਨ੍ਹਾਂ ਨੇ ਪੰਜਾਬ ਦੇ ਕਈ ਮੁੱਦੇ ਵੀ ਸਦਨ ਵਿਚ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਾਜ਼ਰੀ ‘ਤੇ ਸਵਾਲ ਚੁੱਕਣ ਵਾਲੇ ਉਨ੍ਹਾਂ ਦੇ ਕੰਮ ਦੇਖਣ।
ਭੱਜੀ ਨੇ ਦਾਅਵਾ ਕੀਤਾ ਕਿ ਸ਼ਾਇਦ ਉਹ ਪਹਿਲੇ ਰਾਜ ਸਭਾ ਮੈਂਬਰ ਹੋਣਗੇ ਜਿਨ੍ਹਾਂ ਨੇ ਆਪਣਾ ਲਗਭਗ ਸਾਰਾ MP ਲੈਂਡ ਫੰਡ ਡੀਸੀ ਰਾਹੀਂ ਵਿਕਾਸ ਕੰਮਾਂ ‘ਤੇ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਕ ਕਮੀ ਹੈ, ਉਹ ਆਪਣੀ ਪਬਲੀਸਿਟੀ ਨਹੀਂ ਕਰਦੇ। ਵਾਹਿਗੁਰੂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਤੋਂ ਕਿਤੇ ਜ਼ਿਆਦਾ ਦਿੱਤਾ ਹੈ। ਉੁਨ੍ਹਾਂ ਨੂੰ ਪਬਲੀਸਿਟੀ ਦੀ ਲੋੜ ਨਹੀਂ ਹੈ। ਉਹ ਸਿਰਫ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਅੱਜ ਕਲ ਤਾਂ 1 ਰੁਪਏ ਦਾ ਕੰਮ ਕਰਕੇ 10 ਦਿਖਾਉਣ ਵਾਲਾ ਜ਼ਮਾਨਾ ਆ ਗਿਆ ਹੈ।
ਭੱਜੀ ਨੇ ਕਿਹ ਕਿ ਉਨ੍ਹਾਂ ਦੀ ਇਕ ਆਦਤ ਹੈ ਕਿ ਜਦੋਂ ਉਹ ਕੋਈ ਕੰਮ ਕਰ ਦਿੰਦੇ ਹਨ ਤਾਂ ਉਸ ਦਾ ਕ੍ਰੈਡਿਟ ਨਹੀਂ ਲੈਂਦੇ। ਉਹ ਦੱਸਦੇ ਨਹੀਂ ਕਿ ਉਨ੍ਹਾਂ ਨੇ ਇਹ ਕੀਤਾ ਤੇ ਇਹ ਕਰਨ ਜਾ ਰਹੇ ਹਨ। ਭੱਜੀ ਨੇ ਕਿਹਾ ਕਿ ਭਗਵਾਨ ਨੇ ਉਨ੍ਹਾਂ ਨੂੰ ਸਾਂਸਦ ਬਣਾ ਕੇ ਲੋਕਾਂ ਦੀ ਸੇਵਾ ਦਾ ਮੌਕਾ ਬਖਸ਼ਿਆ ਹੈ। ਉਹ ਆਪਣੇ ਲੋਕਾਂ ਨੂੰ ਹਾਜ਼ਰ ਨਜ਼ਰ ਆ ਕੇ ਉਨ੍ਹਾਂ ਦੇ ਕੰਮ ਕਰ ਸਕਣ, ਇਹੀ ਪ੍ਰਮਾਤਮਾ ਤੋਂ ਚਾਹੁੰਦੇ ਹਨ। ਉਨ੍ਹਾਂ ਨੂੰ ਜਿਥੋਂ ਵੀ ਪੱਤਰ ਜਾਂ ਫਿਰ ਲੋਕ ਆ ਕੇ ਦੱਸਦੇ ਹਨ ਕਿ ਵਿਕਾਸ ਕੰਮਾਂ ਲਈ ਪੈਸੇ ਚਾਹੀਦੇ ਹਨ ਤਾਂ ਉਹ ਉਨ੍ਹਾਂ ਨੂੰ ਟੀਮ ਤੋਂ ਵੈਰੀਫਾਈ ਕਰਵਾਉਣ ਦੇ ਬਾਅਦ ਫੰਡ ਜਾਰੀ ਕਰਨ ਲਈ ਡੀਸੀ ਨੂੰ ਪੱਤਰ ਲਿਖਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਪੈਸੇ ਉਨ੍ਹਾਂ ‘ਤੇ ਹੀ ਖਰਚ ਕਰ ਰਹੇ ਹਨ।
ਭੱਜੀ ਨੇ ਕਿਹਾਕਿ ਉਨ੍ਹਾਂ ਦਾ ਵਿਸ਼ਵ ਭਰ ਵਿਚ ਵਜੂਦ ਕ੍ਰਿਕਟ ਤੋਂ ਹੈ। ਆਈਪੀਐੱਲ ਦਾ ਸੀਜ਼ਨ ਇਸ ਵਾਰ ਚੰਗਾ ਰਿਹਾ। ਜਿਥੇ ਵੀ ਉਹ ਚਾਹੁਣ ਆਈਪੀਐੱਲ ਹੋਵੇ ਜਾਂ ਫਿਰ ਕ੍ਰਿਕਟ ਦਾ ਕੋਈ ਹੋਰ ਟੂਰਨਾਮੈਂਟ ਉੁਨ੍ਹਾਂ ਨੂੰ ਜਾਣਾ ਪੈਂਦਾ ਹੈ। ਉਨ੍ਹਾਂ ਦੀਆਂ ਕੁਝ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਨੂੰ ਨਿਭਾਉਣਾ ਪੈਂਦਾ ਹੈ। ਜਦੋਂ ਪੰਜਾਬ ਦੀ ਕੋਈ ਗੱਲ ਆਉਂਦੀ ਹੈ ਤਾਂ ਮੈਂ ਪੰਜਾਬ ਲਈ ਪੰਜਾਬ ਦੇ ਨਾਲ ਹਰ ਸਮੇਂ ਖੜ੍ਹਾ ਹਾਂ, ਖੜ੍ਹਾ ਰਹਾਂਗਾ।
ਹਰਭਜਨ ਸਿੰਘ ਨੇ ਕਿਹਾ ਕਿ ਸਦਨ ਵਿਚ ਜਾ ਕੇ ਸਿਰਫ ਹਾਜ਼ਰੀ ਲਗਾਉਣ ਨਾਲ ਕੁਝ ਨਹੀਂ ਹੁੰਦਾ। ਲੋਕਾਂ ਦੇ ਕੰਮ ਵੀ ਕਰਨੇ ਪੈਣਗੇ। ਕੰਮਾਂ ਲਈ ਫੀਲਡ ਵਿਚ ਉਤਰਨਾ ਪਵੇਗਾ। ਮੈਂ ਇਹੀ ਕਰਦਾ ਆ ਰਿਹਾ ਹਾਂ। ਜਿਹੜੇ ਲੋਕਾਂ ਦੇ ਕੰਮ ਹੋਏ ਹਨ ਉਹ ਖੁਸ਼ ਹਨ। ਮੈਂ ਵੀ ਖੁਸ਼ ਹਾਂ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਵਿਚ ਸਹਿਯੋਗ ਪਾ ਰਹੇ ਹਨ ਤੇ ਉਨ੍ਹਾਂ ਦੇ ਕੰਮ ਆ ਰਿਹਾ ਹਾਂ। ਇਸ ਦੀ ਮੈਂ ਪਬਲੀਸਿਟੀ ਨਹੀਂ ਕਰਦਾ।
ਇਹ ਵੀ ਪੜ੍ਹੋ : ਹਾਈਕੋਰਟ ਨੇ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ, ਸਟੇਟਸ ਰਿਪੋਰਟ ਵਿਜੀਲੈਂਸ ਨੂੰ ਸੌਂਪਣ ਦੇ ਹੁਕਮ
ਭੱਜੀ ਨੇ ਕਿਹਾ ਕਿ ਜਿਸ ਨੇ ਮੇਰੇ ਕੰਮਾਂ ਦੀ ਡਿਟੇਲ ਲੈਣੀ ਹੋਵੇ ਤਾਂ ਉਹ ਡੀਸੀ ਦਫਤਰ ਤੋਂ ਲੈ ਸਕਦਾ ਹੈ। ਇਹ ਆਪਣੇ ਲਈ ਕੰਮਾਂ ਨੂੰ ਹਾਈਲਾਈਟ ਨਹੀਂ ਕਰਦੇ ਹਨ। ਮੈਂ ਮੰਨਦਾ ਹਾਂ ਕਿ ਅੱਜ ਦਾ ਜ਼ਮਾਨਾ ਆਜਿਹਾ ਹੈ ਕਿ 1 ਰੁਪਏ ਦਾ ਕੰਮ ਕਰਕੇ 10 ਰੁਪਏ ਦਾ ਦਿਖਾਓ ਪਰ ਇਹ ਕੰਮ ਮੇਰੇ ਤੋਂ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਜਲੰਧਰ, ਪੰਜਾਬ ਤੇ ਦੇਸ਼ ਵਾਸੀਆਂ ਨੂੰ ਇਹੀ ਕਹਾਂਗਾ ਕਿ ਸਾਰੇ ਮਿਲਜੁਲ ਕੇ ਰਹੋ। ਜੇਕਰ ਕਿਸੇ ਦੀ ਮਦਦ ਹੀ ਕਰਨੀ ਹੈ ਤਾਂ ਜ਼ਰੂਰੀ ਨਹੀਂ ਕਿ ਸੋਸ਼ਲ ਮੀਡੀਆ ‘ਤੇ ਜਾ ਕੇ ਉੁਸ ਦੀ ਪਬਲੀਸਿਟੀ ਕੀਤੀ ਜਾਵੇ। ਮਦਦ ਹਮੇਸ਼ਾ ਉਹ ਹੁੰਦੀ ਹੈ ਜੋ ਬਿਨਾਂ ਕਿਸੇ ਨੂੰ ਦੱਸੇ ਕੀਤੀ ਜਾਂਦੀ ਹੈ। ਰਾਜ ਸਭਾ ਵਿਚ ਅਸੀਂ ਲੋਕਾਂ ਦੀ ਸੇਵਾ ਲਈ ਹੀ ਗਏ ਹਾਂ। ਜੇਕਰ ਉਸ ਦਾ ਪ੍ਰਚਾਰ ਹੀ ਕਰਨਾ ਹੈ ਤਾਂ ਮੇਰੇ ਵਿਚ ਤੇ ਹੋਰਨਾਂ ਵਿਚ ਕੋਈ ਫਰਕ ਨਹੀਂ ਰਹਿ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: