ਕਰਨਾਟਕ ਦੇ ਸਕੂਲਾਂ ‘ਚ ਲੜਕੀਆਂ ਦੀ ਵਰਦੀ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਕਰਨਾਟਕ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਇਸ ਸਬੰਧੀ ਸਿੱਖਿਆ ਵਿਭਾਗ ਨੂੰ ਪੱਤਰ ਲਿਖਿਆ ਹੈ। ਜਿਸ ਵਿੱਚ ਉਨ੍ਹਾਂ ਨੇ ਦਲੀਲ ਦਿੱਤੀ ਕਿ ਸਕਰਟ ਪਹਿਨਣ ਨਾਲ ਲੜਕੀਆਂ ਆਉਣ-ਜਾਣ ਅਤੇ ਖੇਡਣ ਵਿੱਚ ਦਿੱਕਤ ਮਹਿਸੂਸ ਕਰਦੀਆਂ ਹਨ। ਇਸ ਲਈ ਸਕਰਟ ਦੀ ਬਜਾਏ ਪੈਂਟ ਜਾਂ ਸਲਵਾਰ ਨੂੰ ਡਰੈੱਸ ਕੋਡ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਸਕਰਟ ਪਹਿਨਣ ਵਾਲੀਆਂ ਲੜਕੀਆਂ ਨੂੰ ਹੋਣ ਵਾਲੀ ਅਸੁਵਿਧਾ ‘ਤੇ ਕਲਬੁਰਗੀ ‘ਚ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਦੇ ਇਕ ਸਹਾਇਕ ਨਿਰਦੇਸ਼ਕ ਨੇ ਕਮਿਸ਼ਨ ਨੂੰ ਪੱਤਰ ਲਿਖਿਆ ਸੀ। ਇਸ ਵਿੱਚ ਉਨ੍ਹਾਂ ਨੇ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੀਆਂ ਲੜਕੀਆਂ ਦੀ ਵਰਦੀ ਬਦਲਣ ਦੀ ਗੱਲ ਕੀਤੀ ਹੈ। 15 ਮਈ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਲੜਕੀਆਂ ਸ਼ਰਮੀਲੇ ਸੁਭਾਅ ਦੀਆਂ ਹੁੰਦੀਆਂ ਹਨ।
ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਯਾਤਰਾ ਕਰਦੇ ਸਮੇਂ, ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਸੈਰ ਕਰਦੇ ਸਮੇਂ, ਸਾਈਕਲ ਚਲਾਉਣਾ ਜਾਂ ਖੇਡ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਮੇਂ, ਸਕਰਟ ਪਹਿਨਣ ਨਾਲ ਥੋੜੀ ਦਿੱਕਤ ਹੋ ਸਕਦੀ ਹੈ। ਇਸ ਲਈ ਵਰਦੀ ਨੂੰ ਸਲਵਾਰ ਜਾਂ ਪੈਂਟ ਨਾਲ ਬਦਲਣਾ ਚਾਹੀਦਾ ਹੈ। ਬਾਲ ਸੁਰੱਖਿਆ ਕਮਿਸ਼ਨ ਨੇ ਮਹਿਲਾ ਅਤੇ ਬਾਲ ਭਲਾਈ ਵਿਭਾਗ ਦੇ ਅਧਿਕਾਰੀ ਤੋਂ ਮਿਲੀ ਇਸ ਸਿਫ਼ਾਰਸ਼ ਨੂੰ ਸਿੱਖਿਆ ਵਿਭਾਗ ਨੂੰ ਭੇਜ ਦਿੱਤਾ ਹੈ। ਹਾਲਾਂਕਿ ਇਸ ਸਬੰਧੀ ਅੰਤਿਮ ਫੈਸਲਾ ਸਿੱਖਿਆ ਵਿਭਾਗ ਦੇ ਕਮਿਸ਼ਨਰ ਨੇ ਲੈਣਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਦੋ ਧਿਰਾਂ ‘ਚ ਜ਼ਬਰਦਸਤ ਝੜਪ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ
ਬਾਲ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੇ ਨਗੰਨਾ ਗੌੜਾ ਨੇ ਕਿਹਾ, ”ਇਹ ਇਕ ਸਿਫਾਰਿਸ਼ ਹੈ ਜੋ ਅਸੀਂ ਕੀਤੀ ਹੈ। ਵਰਦੀ ਬਦਲਣੀ ਹੈ ਜਾਂ ਨਹੀਂ, ਇਹ ਸਿੱਖਿਆ ਵਿਭਾਗ ਨੇ ਤੈਅ ਕਰਨਾ ਹੈ। ਨਾ ਸਿਰਫ਼ ਅਧਿਕਾਰੀਆਂ ਤੋਂ ਸਿਫ਼ਾਰਸ਼ਾਂ ਪ੍ਰਾਪਤ ਹੋਈਆਂ ਹਨ, ਸਗੋਂ ਅਸੀਂ ਪੇਂਡੂ ਖੇਤਰਾਂ ਦੀਆਂ ਲੜਕੀਆਂ ਨਾਲ ਵੀ ਗੱਲਬਾਤ ਕੀਤੀ ਹੈ। ਉਹ ਸਾਰੇ ਮੰਨ ਗਏ ਕਿ ਖੇਡਣ ਵੇਲੇ ਸਕਰਟ ਪਹਿਨਣ ਵਿਚ ਕੋਈ ਸਮੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: