ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਜ਼ੋਰਾਂ ‘ਤੇ ਹਨ। ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਤੇ ਧੀ ਹਰਸ਼ਿਤਾ ਸੀ.ਐੱਮ. ਚਿਹਰੇ ਭਗਵੰਤ ਮਾਨ ਲਈ ਪ੍ਰਚਾਰ ਕਰਨ ਧੂਰੀ ਪਹੁੰਚੀਆਂ। ਇਸ ਦੌਰਾਨ ਕੇਜਰੀਵਾਲ ਦੀ ਧੀ ਹਰਸ਼ਿਤਾ ਨੇ ਭਗਵੰਤ ਮਾਨ ਲਈ ਪ੍ਰਚਾਰ ਕੀਤਾ ਤੇ ਕਿਹਾ ਕਿ ਮੈਂ ਚਾਚਾ ਭਗਵੰਤ ਮਾਨ ਲਈ ਵੋਟਾਂ ਮੰਗਣ ਪੰਜਾਬ ਆਈ ਹਾਂ। ਉਸ ਨੇ ਕਿਹਾ ਕਿ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ ਤੁਸੀਂ ਨਿਰਾਸ਼ ਨਹੀਂ ਹੋਵੋਗੇ।
ਹਰਸ਼ਿਤਾ ਨੇ ਕਿਹਾ ਕਿ ਮੈਂ ਆਪਣੇ ਚਾਚਾ ਜੀ ਭਗਵੰਤ ਮਾਨ ਵਾਸਤੇ ਵੋਟ ਮੰਗਣ ਆਈ ਹਾਂ। ਜਦੋਂ ਮੈਂ ਦਿੱਲੀ ਵਿੱਚ ਆਪਣੀ ਪਿਤਾ ਜੀ ਲਈ ਪ੍ਰਚਾਰ ਕਰਦੀ ਸੀ ਤਾਂ ਮੈਂ ਇੱਕ ਗੱਲ ਜ਼ਰੂਰ ਕਹਿੰਦੀ ਸੀ ਕਿ ਜੇ ਜੇ ਕੋਈ ਪਾਰਟੀ ਹੈ, ਜਿਸ ਨੇ ਬੱਚਿਆਂ ਦੀ ਤਰੱਕੀ ਲਈ ਸੋਚਿਆ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ।
ਉਸ ਨੇ ਅੱਗੇ ਕਿਹਾ ਤੁਸੀਂ ਵੀ ਦਿੱਲੀ ਵਿੱਚ ਬੱਚਿਆਂ ਨਾਲ ਜੇ ਗੱਲ ਕੀਤੀ ਹੋਵੇਗੀ ਤਾਂ ਉਹ ਦੱਸਦੇ ਹਨ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਵਰਲਡ ਕਲਾਸ ਐਜੂਕੇਸ਼ਨ ਮਿਲ ਰਹੀ ਹੈ। ਇਨ੍ਹਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਵੀ ਬਿਹਤਰ ਆ ਰਹੇ ਹਨ ਇਸ ਦੀ ਚਰਚਾ ਪੂਰੇ ਦੇਸ਼ ਹੀ ਨਹੀਂ ਪੂਰੀ ਦੁਨੀਆ ਵਿੱਚ ਹੋ ਰਹੀ ਹੈ।
ਹਰਸ਼ਿਤਾ ਨੇ ਅੱਗੇ ਕਿਹਾ ਕਿ ਦਿੱਲੀ ਵਿੱਚ ਹਰ ਬੱਚੇ ਨੂੰ ਪੜ੍ਹਣ-ਲਿਖਣ ਤੇ ਅੱਗੇ ਵਧਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਮੈਂ ਆਪਣਈ ਪੜ੍ਹਾਈ ਆਈ.ਟੀ. ਦਿੱਲੀ ਤੋਂ ਕੀਤੀ ਸੀ। ਪੜ੍ਹਾਈ ਪਿੱਛੋਂ ਬਹੁਤ ਸਾਰੇ ਦੋਸਤ ਦਿੱਲੀ ਚਲੇ ਗਏ ਪਰ ਮੈਂ ਆਪਣੇ ਪਾਪਾ ਤੋਂ ਇੱਕ ਗੱਲ ਸਿੱਖੀ ਹੈ ਕਿ ਰਹਿਣਾ ਹੈ ਤਾਂ ਆਪਣੇ ਦੇਸ਼ ਵਿੱਚ ਰਹਿਣਾ ਹੈ, ਦੇਸ਼ ਲਈ ਕੰਮ ਕਰਨਾ ਹੈ ਤੇ ਉਸ ਦੀ ਤਰੱਕੀ ਲਈ ਯੋਗਦਾਨ ਦੇਣਾ ਹੈ। ਫਿਰ ਮੈਂ ਫੈਸਲਾ ਲਿਆ ਕਿ ਪਰ ਦੇਸ਼ ਵਿੱਚ ਰਹਿ ਕੇ ਦੇਸ਼ ਲਈ ਕੰਮ ਕਰਾਂਗੇ।
ਦਿੱਲੀ ਦੇ ਮੁੱਖ ਮੰਤਰੀ ਦੀ ਧੀ ਨੇ ਅੱਗੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਮੁੱਖ ਮੰਤਰੀ ਦੀ ਧੀ ਹੋ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਹੈ। ਪਰ ਪਾਪਾ ਲਈ ਸਿਆਸਤ ਕੋਈ ਫੈਮਿਲੀ ਪਾਲੀਟਿਕਸ ਨਹੀਂ ਹੈ। ਉਹ ਇਥੇ ਮੁੱਖ ਮੰਤਰੀ ਬਣਨ ਨਹੀਂ ਆਏ, ਉਹ ਸਮਾਜ ਸੇਵਾ ਕਰਨ ਆਏ ਹਨ। ਉਹ ਦੇਸ਼ ਦੀ ਸੇਵਾ ਕਰਨ ਆਏ ਹਨ। ਉਹ ਆਪਣਾ ਫਰਜ਼ ਨਿਭਾ ਰਹੇ ਹਨ ਤੇ ਮੈਂ ਆਪਣਾ ਫਰਜ਼ ਨਿਭਾਵਾਂਗੀ। ਮੈਂ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਵੀ ਹਰ ਨੌਜਵਾਨ ਨੂੰ ਇਹ ਮੌਕਾ ਮਿਲਣਾ ਚਾਹੀਦਾ ਹੈ ਕਿ ਉਹ ਪੜ੍ਹੇ-ਲਿਖੇ, ਹਰ ਧੀ ਨੂੰ ਪੜ੍ਹਣ-ਲਿਖਣ ਤੇ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਹੈ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ 18 ਸਾਲ ਤੋਂ ਉਪਰ ਹੈ, ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਵੇਗੀ। ਇਸ ਛੋਟੀ ਜਿਹੀ ਮਦਦ ਨਾਲ ਔਰਤਾਂ ਦੀ ਕਿੰਨੀ ਮਦਦ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਅਖੀਰ ਵਿੱਚ ਉਸ ਨੇ ਕਿਹਾ ਕਿ ਮੇਰੇ ਪਾਪਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਨੇ ਪੰਜਾਬ ਬਾਰੇ ਬਹੁਤ ਸੋਚਿਆ ਹੈ। ਤੁਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ। ਅੱਜ ਪੰਜਾਬ ਦੇ ਅੰਦਰ ਰੋਜ਼ਗਾਰ ਦੀ ਕਿੰਨੀ ਦਿੱਕਤ ਹੈ। ਬੱਚਿਆਂ ਨੂੰ ਬਾਹਰ ਜਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਆਏਗੀ ਤਾਂ ਇਥੇ ਰੋਜ਼ਗਾਰ ਹੋਵੇਗਾ, ਰੋਜ਼ਗਾਰ ਲਈ ਬਾਹਰ ਨਹੀਂ ਜਾਣਾ ਪਏਗਾ। ਮੈਂ ਭਰੋਸਾ ਦਿੰਦੀ ਹਾਂ ਕਿ ਜੇ ਆਮ ਆਦਮੀ ਪਾਰਟੀ ਨੂੰ ਤੁਸੀਂ ਇੱਕ ਮੌਕਾ ਦੇ ਕੇ ਵੇਖੋ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਦਿੱਲੀ ਵਿੱਚ 2013 ਵਿੱਚ ਲੋਕਾਂ ਨੇ ‘ਆਪ’ ਇੱਕ ਮੌਕਾ ਦਿੱਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਤੁਸੀਂ ਵੀ ਇੱਕ ਮੌਕਾ ਜ਼ਰੂਰ ਦਿਓ।