ਭਾਰਤ ਦੇ ਸਭ ਤੋਂ ਬਜ਼ੁਰਗ ਅਰਬਪਤੀ ਅਤੇ ਆਨੰਦ ਮਹਿੰਦਰਾ ਦੇ ਚਾਚਾ ਕੇਸ਼ਵ ਮਹਿੰਦਰਾ ਦਾ ਅੱਜ 12 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 99 ਸਾਲ ਦੀ ਉਮਰ ‘ਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਫੋਰਬਸ ਦੁਆਰਾ ਜਾਰੀ ਸਾਲ 2023 ਲਈ ਅਰਬਪਤੀਆਂ ਦੀ ਸੂਚੀ ਵਿੱਚ ਕੇਸ਼ਵ ਮਹਿੰਦਰਾ ਦਾ ਨਾਮ ਵੀ ਸ਼ਾਮਲ ਸੀ। ਇਸ ਦੀ ਜਾਣਕਾਰੀ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ (INSPACe) ਦੇ ਚੇਅਰਮੈਨ ਪਵਨ ਗੋਇਨਕਾ ਨੇ ਟਵੀਟ ਰਾਹੀਂ ਦਿੱਤੀ ਹੈ।
ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ (INSPACe) ਦੇ ਚੇਅਰਮੈਨ ਪਵਨ ਗੋਇਨਕਾ ਨੇ ਟਵੀਟ ਰਾਹੀਂ ਦੁੱਖ ਪ੍ਰਗਟ ਕੀਤਾ। ਗੋਇਨਕਾ ਨੇ ਆਪਣੇ ਟਵੀਟ ‘ਚ ਲਿਖਿਆ, ‘ਉਦਯੋਗਿਕ ਜਗਤ ਨੇ ਅੱਜ ਇਕ ਵੱਡੀ ਸ਼ਖਸੀਅਤ ਨੂੰ ਗੁਆ ਦਿੱਤਾ ਹੈ। ਕੇਸ਼ਬ ਮਹਿੰਦਰਾ ਦਾ ਕੋਈ ਮੇਲ ਨਹੀਂ ਸੀ, ਸਭ ਤੋਂ ਵਧੀਆ ਆਦਮੀ ਨੂੰ ਜਾਣਨ ਦਾ ਮੈਨੂੰ ਸਨਮਾਨ ਮਿਲਿਆ। ਮੈਂ ਹਮੇਸ਼ਾ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਰਹਿੰਦਾ ਸੀ ਅਤੇ ਮੈਂ ਉਨ੍ਹਾਂ ਤੋਂ ਬਹੁਤ ਪ੍ਰੇਰਿਤ ਸੀ। ‘ਓਮ ਸ਼ਾਂਤੀ’ ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਨਮਕੀਨ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਦੱਸ ਦੇਈਏ ਕਿ ਫੋਰਬਸ ਦੁਆਰਾ ਜਾਰੀ ਸਾਲ 2023 ਲਈ ਅਰਬਪਤੀਆਂ ਦੀ ਸੂਚੀ ਵਿੱਚ ਕੇਸ਼ਵ ਮਹਿੰਦਰਾ ਦਾ ਨਾਮ 16 ਨਵੇਂ ਅਰਬਪਤੀਆਂ ਦੇ ਨਾਲ ਸ਼ਾਮਲ ਸੀ। ਕੇਸ਼ਵ ਮਹਿੰਦਰਾ ਨੇ 48 ਸਾਲ ਤੱਕ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਰਹਿਣ ਤੋਂ ਬਾਅਦ ਸਾਲ 2012 ਵਿੱਚ ਇਹ ਅਹੁਦਾ ਛੱਡ ਦਿੱਤਾ ਸੀ। ਆਪਣੇ ਕਾਰਜਕਾਲ ਦੌਰਾਨ ਕੇਸ਼ਵ ਮਹਿੰਦਰਾ ਦਾ ਧਿਆਨ ਯੂਟਿਲਿਟੀ ਵਾਹਨਾਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਵਿਕਰੀ ਵਧਾਉਣ ‘ਤੇ ਸੀ। ਵਿਲੀਜ਼-ਜੀਪ ਨੂੰ ਵੱਖਰੀ ਪਛਾਣ ਦਿਵਾਉਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ।
ਵੀਡੀਓ ਲਈ ਕਲਿੱਕ ਕਰੋ -: