ਗੁਰੂਨਗਰੀ ‘ਚ 19 ਸਾਲ ਪੁਰਾਣੇ ਕਿਡਨੀ ਕਾਂਡ ‘ਚ ਦੋ ਡਾਕਟਰਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਡਾ. ਭੁਪਿੰਦਰ ਸਿੰਘ ਅਤੇ ਡਾ. ਭੂਸ਼ਣ ਅਗਰਵਾਲ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
ਇਸ ਮਾਮਲੇ ‘ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਕੱਕੜ ਹਸਪਤਾਲ ਦੇ ਮਾਲਕ ਤੇ ਖੁਦ ਟਰਾਂਸਪਲਾਂਟ ਕਰਨ ਵਾਲੇ ਡਾ. ਪੀ. ਕੇ ਸਰੀਨ ਦੀ ਵੀ ਮੌਤ ਹੋ ਚੁੱਕੀ ਹੈ। ਡਾ. ਪੀ. ਕੇ. ਜੈਨ, ਰਾਜਨ ਪੁਰੀ ਤੇ ਚੰਦਨ ਦਾ ਵੀ ਦਿਹਾਂਤ ਹੋ ਚੁੱਕਾ ਹੈ। ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਓਪੀ ਮਹਾਜਨ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਉਨ੍ਹਾਂ ਖਿਲਾਫ ਪ੍ਰੋਸੀਡਿੰਗ 2013 ਵਿਚ ਨਹੀਂ ਚੱਲ ਸਕੀ, ਸਤੰਬਰ 2021 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਅਦਾਲਤ ਨੇ ਦੋ ਮਾਮਲਿਆਂ ਵਿਚ ਇਕੱਠੇ ਸਜ਼ਾ ਸੁਣਾਈ ਹੈ। 2002 ਵਿਚ ਅੰਮ੍ਰਿਤਸਰ ਦੇ ਐੱਸ. ਐੱਸ. ਪੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਡਨੀ ਕਾਂਡ ਵਿਚ ਜਾਂਚ ਤੋਂ ਬਾਅਦ 2 ਐੱਫ. ਆਈ. ਆਰ. ਦਰਜ ਕੀਤੀਆਂ ਸਨ। ਇਸ ਦੀ ਸੁਣਵਾਈ 2013 ਵਿਚ ਸ਼ੁਰੂ ਹੋਈ। ਅਦਾਲਤ ਨੇ ਮੰਗਲਵਾਰ ਨੂੰ ਡਾ. ਭੁਪਿੰਦਰ ਤੇ ਡਾ. ਭੂਸ਼ਣ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਐੱਫ. ਆਈ. ਆਰ. ਨੰਬਰ 101 ਵਿਚ ਦੋਵਾਂ ਨੂੰ IPC 120 ਅਧੀਨ ਦੋਸ਼ੀ ਠਹਿਰਾਇਆ ਗਿਆ ਤੇ 5 ਸਾਲ ਦੀ ਸਜ਼ਾ ਸੁਣਾਈ। ਇਸੇ ਮਾਮਲੇ ਵਿਚ ਦੋਵਾਂ ਨੂੰ ਟਰਾਂਸਪਲਾਂਟ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਵਿਚ IPC 304 ਤਹਿਤ 10 ਸਾਲ ਦੀ ਸਜ਼ਾ ਸੁਣਾਈ ਗਈ।
ਵੀਡੀਓ ਲਈ ਕਲਿੱਕ ਕਰੋ -:
Carrot Radish Pickle | ਗਾਜਰ, ਮੂਲੀ ਅਤੇ ਹਰੀ ਮਿਰਚ ਦਾ ਅਚਾਰ | Instant Pickle | Mix Pickle | Pickle Recipe
ਗੌਰਤਲਬ ਹੈ ਕਿ 2002 ਤੋਂ ਪਹਿਲਾਂ ਅੰਮ੍ਰਿਤਸਰ ਨੂੰ ਕਿਡਨੀ ਟਰਾਂਸਪਲਾਂਟ ਵਿਚ ਨਾਰਥ ਦਾ ਹੱਬ ਮੰਨਿਆ ਜਾਂਦਾ ਸੀ। ਵੱਖ-ਵੱਖ ਸੂਬਿਆਂ ਤੋਂ ਲੋਕ ਇਥੇ ਕਿਡਨੀ ਟਰਾਂਸਪਲਾਂਟ ਕਰਵਾਉਣ ਆਉਂਦੇ ਸਨ। 2002 ਵਿਚ ਅੰਮ੍ਰਿਤਸਰ ਦੇ ਐੱਸ. ਐੱ. ਪੀ. ਰਹਿ ਚੁੱਕੇ ਕੁੰਵਰ ਵਿਜੇ ਪ੍ਰਤਾਪ ਨੇ ਮਾਮਲੇ ਨੂੰ ਚੁੱਕਿਆ ਸੀ। ਪੁੱਛਗਿਛ ਤੋਂ ਬਾਅਦ 2 FIR ਪੁਲਿਸ ਨੇ ਦਰਜ ਕੀਤੀਆਂ ਸਨ। ਇਸ ਵਿਚ ਸਾਰੇ ਦੋਸ਼ੀਆਂ ‘ਤੇ ਕਿਡਨੀਆਂ ਵੇਚਣ ਅਤੇ ਜਬਰ ਕਿਡਨੀ ਟਰਾਂਸਪਲਾਂਟ ਕਰਵਾਉਣ ਦੇ ਦੋਸ਼ ਲੱਗੇ ਸਨ। ਪੁਲਿਸ ਨੇ ਮੈਡੀਕਲ ਕਾਲਜ ਦੀ ਕਿਡਨੀ ਟਰਾਂਸਪਲਾਂਟ ਆਥੋਰਾਈਜੇਸ਼ਨ ਕਮੇਟੀ ਤੋਂ ਲੈ ਕੇ ਕੱਕੜ ਹਸਪਤਾਲ ਦੇ ਮੁੱਖ ਡਾ. ਪੀ. ਕੇ. ਸਰੀਨ ਤੇ ਸਟਾਫ ਨੂੰ ਵੀ ਦੋਸ਼ੀ ਬਣਾਇਆ ਸੀ। ਇਨ੍ਹਾਂ ‘ਤੇ ਦੋਸ਼ ਸਨ ਕਿ ਕੱਕੜ ਹਸਪਤਾਲ ‘ਚ ਲੋਕਾਂ ਨੂੰ ਗੁੰਮਰਾਹ ਕਰਕੇ ਕਿਡਨੀ ਟਰਾਂਸਪਲਾਂਟ ਕੀਤੀ ਗਈ। ਪੈਸੇ ਦੇ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਕਿਡਨੀ ਦੇਣ ਲਈ ਕਿਹਾ ਗਿਆ। ਕਦੇ ਟਰਾਂਸਪਲਾਂਟ ਸਮੇਂ ਕਿਸੇ ਪ੍ਰਵਾਸੀ ਦੀ ਮੌਤ ਹੋਈ ਤਾਂ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ।