ਲੈਂਡ ਫਾਰ ਜੌਬ ਘੁਟਾਲਾ ਮਾਮਲੇ ‘ਚ ਅੱਜ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੀ ਦਿੱਲੀ ਦੇ ਰਾਉਸ ਐਵੇਨਿਊ ਕੋਰਟ ਵਿਚ ਸੁਣਵਾਈ ਹੈ। ਲਾਲੂ ਯਾਦਵ ਵ੍ਹੀਲ ਚੇਅਰ ‘ਤੇ ਅਦਾਲਤ ‘ਚ ਪੇਸ਼ ਹੋਏ ਹਨ। ਉਨ੍ਹਾਂ ਦੇ ਨਾਲ ਪਤਨੀ ਰਾਬੜੀ ਦੇਵੀ ਅਤੇ ਵੱਡੀ ਬੇਟੀ ਮੀਸਾ ਭਾਰਤੀ ਵੀ ਹੈ। ਉਹ ਕੋਰਟ ਦੇ ਕਮਰਾ ਨੰਬਰ 501 ਵਿਚ ਪਹੁੰਚ ਗਏ ਹਨ। ਦਿੱਲੀ ਦੀ ਰੌਜ਼ ਐਵੇਨਿਊ ਅਦਾਲਤ ਨੇ ਇਸ ਘੁਟਾਲੇ ਦੇ ਮਾਮਲੇ ਵਿੱਚ ਕੁੱਲ 16 ਮੁਲਜ਼ਮਾਂ ਨੂੰ ਸੰਮਨ ਜਾਰੀ ਕਰਕੇ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।
ਦੱਸ ਦਈਏ ਕਿ ਸਾਲ 2004 ਤੋਂ 2009 ਦੌਰਾਨ ਰੇਲ ਮੰਤਰੀ ਰਹਿੰਦੇ ਹੋਏ ਲਾਲੂ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਰੇਲਵੇ ‘ਚ ਨੌਕਰੀ ਦੇ ਬਦਲੇ ਲੋਕਾਂ ਤੋਂ ਜ਼ਮੀਨਾਂ ਲੈਣ ਦਾ ਦੋਸ਼ ਹੈ। ਇਹ ਜ਼ਮੀਨ ਲਾਲੂ ਪਰਿਵਾਰ ਨੂੰ ਘੱਟ ਕੀਮਤ ‘ਤੇ ਤੋਹਫ਼ੇ ‘ਚ ਦਿੱਤੀ ਗਈ ਜਾਂ ਵੇਚੀ ਗਈ। CBI ਨੇ ਇਸ ਮਾਮਲੇ ਵਿੱਚ ਹਾਲ ਹੀ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ।
CBI ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਹੈ ਕਿ ਰੇਲਵੇ ਦੇ ਗਰੁੱਪ-ਡੀ ਵਿੱਚ ਭਰਤੀ ਲਈ ਭਾਰਤੀ ਰੇਲਵੇ ਦੇ ਨਿਰਧਾਰਤ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਉਲੰਘਣਾ ਕਰਦੇ ਹੋਏ ਰੇਲਵੇ ਵਿੱਚ ਅਨਿਯਮਿਤ ਨਿਯੁਕਤੀਆਂ ਕੀਤੀਆਂ ਗਈਆਂ ਸਨ। ਇਸ ਮਾਮਲੇ ‘ਚ ਲਾਲੂ ਯਾਦਵ, ਰਾਬੜੀ ਦੇਵੀ ਦੇ ਨਾਲ-ਨਾਲ ਵੱਡੀ ਬੇਟੀ ਮੀਸਾ ਭਾਰਤੀ ਵੀ ਦੋਸ਼ੀ ਹਨ।
ਇਹ ਵੀ ਪੜ੍ਹੋ : ਇਨਸਾਫ਼ ਲਈ ਹਾਈਕੋਰਟ ਦਾ ਰੁਖ਼ ਕਰਨਗੇ ਸਿੱਧੂ ਮੂਸੇਵਾਲਾ ਦੇ ਮਾਪੇ! ਲੈ ਰਹੇ ਕਾਨੂੰਨੀ ਸਲਾਹ
ਇਸ ਦੇ ਨਾਲ ਹੀ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਜ਼ਮੀਨ-ਜਾਇਦਾਦ ਘੁਟਾਲੇ ਵਿੱਚ ਤੀਜੀ ਵਾਰ ਨੋਟਿਸ ਦੇ ਬਾਵਜੂਦ ਪੁੱਛਗਿੱਛ ਲਈ CBI ਹੈੱਡਕੁਆਰਟਰ ਨਹੀਂ ਪਹੁੰਚੇ। ਸੋਮਵਾਰ ਨੂੰ CBI ਨੇ ਤੇਜਸਵੀ ਨੂੰ ਤੀਜੀ ਵਾਰ ਨੋਟਿਸ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਸੀ। CBI ਇਸ ਨੂੰ ਜਾਂਚ ਵਿੱਚ ਅਸਹਿਯੋਗ ਵਜੋਂ ਦੇਖ ਰਹੀ ਹੈ ਅਤੇ ਉਸ ਖ਼ਿਲਾਫ਼ ਕਾਰਵਾਈ ਲਈ ਕਾਨੂੰਨੀ ਰਾਏ ਲੈ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: