ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਲੈਂਡ ਫਾਰ ਜੌਬ ਘੁਟਾਲੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ ਅਤੇ ਪਟਨਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ED ਦੀ ਟੀਮ ਨੇ ਦਿੱਲੀ ‘ਚ 15 ਥਾਵਾਂ ‘ਤੇ ਛਾਪੇ ਮਾਰੇ ਹਨ, ਜਿਨ੍ਹਾਂ ‘ਚ ਲਾਲੂ ਯਾਦਵ ਦੀਆਂ ਬੇਟੀਆਂ ਦੇ ਘਰ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ED ਦੀ ਟੀਮ ਪਟਨਾ ਸਥਿਤ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਵਿਧਾਇਕ ਕੇ ਅਬੂ ਦੋਜਾਨਾ ਦੇ ਘਰ ਵੀ ਪਹੁੰਚ ਗਈ ਹੈ ਅਤੇ ਛਾਪੇਮਾਰੀ ਜਾਰੀ ਹੈ।
ਜ਼ਮੀਨ ਦੇ ਬਦਲੇ ਨੌਕਰੀ ਦੇ ਮਾਮਲੇ ‘ਚ ਦੋ ਦਿਨ ਪਹਿਲਾਂ ਹੀ CBI ਦੀ ਟੀਮ ਨੇ ਦਿੱਲੀ ਵਿੱਚ ਲਾਲੂ ਯਾਦਵ ਤੋਂ ਪੁੱਛਗਿੱਛ ਕੀਤੀ ਸੀ। ਹੁਣ ED ਸੀ ਟੀਮ ਨੇ ਸ਼ੁੱਕਰਵਾਰ ਨੂੰ ਦੋ ਰਾਜਾਂ ਵਿੱਚ ਛਾਪੇਮਾਰੀ ਕੀਤੀ ਹੈ। ਸੂਚਨਾ ਮੁਤਬਕ ਲਾਲੂ ਯਾਦਵ ਦੀਆਂ ਤਿੰਨ ਬੇਟੀਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਹੇਮਾ, ਰਾਗਿਨੀ ਅਤੇ ਚੰਦਾ ਦਾ ਘਰ ਦਿੱਲੀ ਵਿੱਚ ਹੈ, ਜਿਸ ਦੇ ਘਰ ED ਦੀ ਟੀਮ ਮੌਜੂਦ ਹੈ। ਸੂਤਰਾਂ ਮੁਤਾਬਕ ED ਦੀ ਟੀਮ ਲਾਲੂ ਯਾਦਵ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
ED ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਨਿਊ ਫਰੈਂਡਜ਼ ਕਲੋਨੀ ਸਥਿਤ ਘਰ ‘ਤੇ ਵੀ ਛਾਪਾ ਮਾਰਿਆ ਹੈ। ED ਨੌਕਰੀ ਬਦਲੇ ਜ਼ਮੀਨ ਮਾਮਲੇ ‘ਚ ਸ਼ਾਮਲ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਹ ਮਾਮਲਾ ਲਾਲੂ ਪ੍ਰਸਾਦ ਦੇ 2004 ਤੋਂ 2009 ਦਰਮਿਆਨ ਰੇਲ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਰੇਲਵੇ ਵਿੱਚ ਕਥਿਤ ‘ਗਰੁੱਪ-ਡੀ’ ਨੌਕਰੀ ਨਾਲ ਸਬੰਧਤ ਹੈ। 2004-2009 ਦੌਰਾਨ ਮੁੰਬਈ, ਜਬਲਪੁਰ, ਕੋਲਕਾਤਾ, ਜੈਪੁਰ ਅਤੇ ਹਾਜੀਪੁਰ ਸਥਿਤ ਰੇਲਵੇ ਦੇ ਵੱਖ-ਵੱਖ ਜ਼ੋਨਾਂ ਵਿੱਚ ਗਰੁੱਪ-ਡੀ ਦੇ ਅਹੁਦਿਆਂ ‘ਤੇ ਕੁਝ ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਸੀ ਅਤੇ ਬਦਲੇ ਵਿੱਚ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣਾ ਪੈਸਾ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖ਼ਲਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਬੈਂਸ ਨੇ ਜਾਰੀ ਕੀਤੇ ਹੁਕਮ
ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪਟਨਾ ਵਿੱਚ ਲਾਲੂ ਪ੍ਰਸਾਦ ਦੇ ਪਰਿਵਾਰਕ ਮੈਂਬਰਾਂ ਨੇ ਪੰਜ ਵਿਕਰੀ ਸੌਦਿਆਂ, ਦੋ ਤੋਹਫ਼ਿਆਂ ਦੇ ਸੌਦਿਆਂ ਰਾਹੀਂ ਲੋਕਾਂ ਤੋਂ 1,05,292 ਵਰਗ ਫੁੱਟ ਜ਼ਮੀਨ ਲਈ ਹੈ। ਇਸ ਦੇ ਲਈ ਵਿਕਰੇਤਾਵਾਂ ਨੂੰ ਨਕਦ ਭੁਗਤਾਨ ਕਰਨ ਲਈ ਕਿਹਾ ਗਿਆ ਸੀ। ਇਸ ਜ਼ਮੀਨ ਦੀ ਕੀਮਤ ਮੌਜੂਦਾ ‘ਸਰਕਲ ਰੇਟ; 4.32 ਕਰੋੜ ਰੁਪਏ ਸੀ ਪਰ ਇਹ ਜ਼ਮੀਨ ਲਾਲੂ ਪ੍ਰਸਾਦ ਦੇ ਪਰਿਵਾਰ ਨੂੰ ਇਸ ਤੋਂ ਬਹੁਤ ਘੱਟ ਕੀਮਤ ‘ਤੇ ਵੇਚ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: